ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੮੪ )

"ਘਲੋਈ ਦੀ ਯਾਤ੍ਰਾ."

੧੮ ਅਗਸਤ ੧੯੨੮ ਛਨਿਛਰ ਵਾਰ ਪਹਿਲੇ ਤਾਂ ਭਾਯਾ ਜੀ ਪੰਜ ਨਦ ਵਾਲੇ, ਭਾਬੀ ਨਰਿੰਦਰ ਜੀ, ਕੈਲਾਸ਼ ਜੀ, ਮੈਂ, ਤੇ ਗੁਰਬਾਲੀ, ਤੇ ਚਾਚਾ ਜੀ ਦੇ ਘਰੋਂ, ਭੈਣ ਜੈ ਜੀ, ਬਲ ਜੀ, ਜੀਤ ਤੇ ਜਸ, ਤਿਆਰ ਸਾਂ, ਪਰ ਫਿਰ ਦਰਬ ਜੀ ਦੀ ਵੀ ਸਲਾਹ ਹੋ ਪਈ। ਖਿਆਲ ਤਾਂ ਇਹ ਸੀ ਕਿ ਸਵੇਰੇ ੧੦ ਬਜੇ ਨਾਲ ਟੁਰ ਜਾਸਾਂ, ਪਰ ਪਹਿਲੇ ਤਾਂ ਘੋੜੇ ਹੀ ਚਿਰਕੇ ਆਏ, ਤੇ ਫਿਰ ਸਾਮਾਨ ਲੱਦਦਿਆਂ ਲੱਦਦਿਆਂ ਕਾਫੀ ਚਿਰ ਹੋ ਗਿਆ ਤੇ ਉਸਦੇ ਪਿੱਛੋਂ ਦੋ ਕੁ ਘੋੜੇ ਸਾਮਾਨ ਲੈ ਕੇ ਟੁਰ ਗਏ ਤੇ ਅਸੀ ਸਾਰੇ ਘੋੜਿਆਂ ਤੇ ਚੜ੍ਹ ਬੈਠੇ।

ਜਦ ਅਸੀ ਓਥੋਂ ਟੁਰੇ ਤਦ ਮੈਂ, ਬਲ ਜੀ, ਜੀਤ ਜੀ, ਦਰਬ ਜੀ, ਤੇ ਕੈਲਾਸ਼ ਜੀ, ਸਭ ਤੋਂ ਅਗੇ ਸਾਂ, ਤੇ ਖੂਬ ਘੋੜੇ ਦੌੜਾ ਰਹੇ ਸਾਂ। ਖੂਬ ਸਵਾਦ ਪਿਆ ਆਉਂਦਾ ਸੀ, ਥੋਹੜੀ ਦੂਰ ਆ ਕੇ ਅਸੀ ਠਹਿਰ ਗਏ (ਭਾਈ ਨਰਿੰਦਰ ਜੀ ਦਾ ਘੋੜਾ ਆਪਣੇ ਪਹਾੜ ਦੀ ਉਤਰਾਈ ਉਤਰਦਿਆਂ ਪਾਣੀ ਕੋਲ ਆ ਕੇ ਬੈਠ ਗਿਆ, ਜਿਸ ਕਰਕੇ ਭਾਬੀ ਜੀ ਦੇ ਕੱਪੜੇ ਥੋਹੜੇ ਜਿਹੇ ਭਿਜ ਗਏ) ਇਹ ਸਾਨੂੰ ਪਤਾ ਜਿੱਥੇ ਜਾਕੇ ਠਹਿਰੇ ਸਾਂ ਓਥੇ ਲੱਗਾ। ਓਥੋਂ ਟੁਰੇ ਤਦ ਆੜੋ ਦੀ ਚੜ੍ਹਾਈ ਸ਼ੁਰੂ ਹੋ ਗਈ ਸੀ। ਸੀਨਰੀ ਬੜੀ ਹੀ ਚੰਗੀ ਸੀ, ਪਹਾੜ ਦੇ ਨਾਲ ਨਾਲ ਅਸੀ ਟੁਰਦੇ ਪਏ ਸਾਂ, ਤੇ ਹੇਠਾਂ ਨਾਲਾ ਵਗ ਰਿਹਾ ਸੀ ਤੇ ਪਾਰ ਪਹਾੜ