ਪੰਨਾ:ਖੁਲ੍ਹੇ ਲੇਖ.pdf/21

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੫ )


ਅਹੰਕਾਰ ਵਰਗੀ ਕੋਈ ਨਸ਼ੀਲੀ ਮਟਕ, ਜਿਵੇਂ ਉਸ ਬੰਦੇ ਦਾ ਚਾ, ਸ਼ੌਕ, ਫੁੱਟੇ, ਜਿਵੇਂ ਉਹਨੂੰ ਨਸ਼ਾ ਚੜ੍ਹੇ, ਤਿਵੇਂ ਹੀ ਪਿਆਰ ਜਿੱਥੇ ਆਉਂਦਾ ਹੈ, ਉੱਥੇ ਉਹ ਨਿੱਕਾ ਨਿੱਕਾ ਸਦਾ ਰਹਿਣ ਵਾਲਾ ਨਸ਼ਾ ਜਿਹਾ ਚੜਿਆ ਰਹਿੰਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ, ਕਿ ਪਿਆਰ ਵਾਲਾ ਅਮੀਰ ਹੁੰਦਾ ਹੈ, ਉਹਨੂੰ ਕੋਈ ਲੋੜ ਨਹੀਂ ਹੁੰਦੀ, ਆਸ਼ਾ, ਤਿਸ਼ਨਾ ਥੀਂ ਰਹਿਤ ਹੁੰਦਾ ਹੈ॥

ਜਿਵੇਂ ਦਰਿਯਾ ਕਿਨਾਰੇ ਕੋਈ ਆਦਮੀ ਗਰਮੀਆਂ ਦੀ ਰੁੱਤ ਵਿਚ ਚਾਨਣੀ ਰਾਤ ਵੇਲੇ ਕੱਪੜੇ ਲਾਹ ਕੇ ਨਰਮ ਨਰਮ ਠੰਢੀ ਚਿੱਟੀ ਰੇਤ ਤੇ ਲੇਟਦਾ ਹੈ, ਫਿਰ ਛਾਲ ਮਾਰਦਾ ਹੈ ਤੇ ਸਾਰੀ ਗਰਮੀ ਤੇ ਮੇਲ ਲਾਹ ਕੇ ਠੰਢਾ, ਹਲਕਾ ਹੁੰਦਾ ਹੈ, ਤੇ ਇਕ ਤਰਾਂ ਦਾ ਖਿਣਕ ਮੋਖ ਪ੍ਰਤੀਤ ਕਰਦਾ ਹੈ, ਆਤਮ ਆਜ਼ਾਦੀ ਨੂੰ ਅਨੁਭਵ ਕਰਦਾ ਹੈ, ਤਿਵੇਂ ਜਿੱਥੇ ਪਿਆਰ ਆਉਂਦਾ ਹੈ, ਉਹ ਪੁਰਖ ਸਦਾ ਨਾਤਾ ਜਿਹਾ ਠੰਢਾ, ਸੁਬਕ, ਹਲਕਾ ਫੁੱਲ ਵਰਗਾ ਆਪਣੇ ਆਪ ਵਿੱਚ ਹੁੰਦਾ ਹੈ। ਕਦੀ ਜੇ ਕਿਸੇ ਮਹਾਂ ਪੁਰਖ ਦਾ ਆਪ ਅੰਦਰ ਪਿਆਰ ਹੈ ਤੇ ਦਰਸ਼ਨ ਕਰਨ ਦਾ ਭਾਗ ਹੋਇਆ ਹੋਵੇ, ਤਦ ਇਹ ਮੇਰੀ ਹੱਡ ਬੀਤੀ ਗੱਲ, ਇਹ ਕਈ ਵੇਰ ਤਜਰਬੇ ਕੀਤੀ ਗੱਲ ਹੈ, ਕਿ ਮਹਾਂ ਪੁਰਖਾਂ ਨੂੰ ਮਿਲ ਕੇ ਕਈ ਦਿਨ ਇਉਂ ਜਾਪਦਾ ਹੈ, ਜਿਵੇਂ ਹਰ ਵੇਲੇ ਕਿਸੀ ਨਦੀ 1 ਵਿੱਚ ਅਸ਼ਨਾਨ ਹੋ ਰਹੇ ਹਨ। ਦਿਲ, ਦਿਮਾਗ, ਜਿਸਮ ਸਭ ਹਲਕੇ ਹਲਕੇ ਫੁੱਲ, ਧਤੇ ਧਾਤੇ ਮੋਤੀ ਦਿੱਸਦੇ ਹਨ। ਇਉਂ