ਪੰਨਾ:ਖੁਲ੍ਹੇ ਲੇਖ.pdf/214

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੯੮ )

ਤੇ ਚਾੜ੍ਹਣ ਦੀ ਸੀ, ਜਿਸ ਕਰਕੇ ਘੋੜਿਆਂ ਨੇ ਸਾਨੂੰ ਬਹੁਤ ਦੇਰੀ ਲਵਾ ਦਿੱਤੀ, ਪਹਾੜ ਤੇ ਚੜ੍ਹਣ ਵੇਲੇ ਮੇਰਾ ਹੀ ਘੋੜਾ। ਸਭ ਤੋਂ ਅੱਗੇ ਹੁੰਦਾ ਸੀ। ਕੋਈ ਡੇਢ ਕੁ ਮੀਲ ਆਏ ਤਦ ਬਲ ਜੀ ਨੇ ਮੇਰਾ ਘੋੜਾ ਆਪ ਲੈ ਲਿਆ ਤੇ ਮੈਨੂੰ ਆਪਣਾ ਘੋੜਾ ਦੇ ਦਿੱਤਾ। ਓਥੋਂ ਥੋੜ੍ਹੋਾ ਹੀ ਅੱਗੇ ਆਕੇ ਜੀਤ ਜੀ ਨੇ ਆਪਣਾ ਘੋੜਾ ਮੈਨੂੰ ਦੇ ਦਿੱਤਾ, ਤੇਆਪ ਮੇਰੇ ਘੋੜੇ ਤੇ ਸਵਾਰ ਹੋ ਗਏ। ਓਥੋਂ ਕਿਧਰੇ ਆਹਸਤੇ ਤੇ ਕਿਧਰੇ ਤੇਜ ਆਉਂਦੇ ਆਉਂਦੇ ਅਸੀ ਲਛਮਣ ਝੂਲੇ ਤਕ ਪੁੱਜੇ। ਤਦ ਓਥੋਂ ਕੈਲਾਸ਼ ਜੀ ਦਾ ਘੋੜਾ ਪਹਾੜਾਂ ਤੇ ਚੜ੍ਹ ਗਿਆ। ਜਦ ਉਨ੍ਹਾਂ ਦਾ ਘੋੜਾ ਹੇਠਾਂ ਉਤਰਿਆ ਤਦ ਅੱਗੇ ਦੇ ਘੋੜੇ ਬੜੇ ਤੇਜ ਆਏ ਤੇ ਉਨ੍ਹਾਂ ਤੋਂ ਥੋੜ੍ਹਾ ਹੀ ਪਿੱਛੇ ਦੋ ਘੋੜੇ ਦੁਸਰੇ ਵੀ ਆ ਗਏ ਪਰ ਕੈਲਾਸ਼ ਜੀ ਬਹੁਤ ਜਿਆਦਾ ਪਿੱਛੇ ਰਹਿ ਗਏ॥

ਏਹ ਆਸਾਡਾ ਲਿੱਦਰ ਨਾਲੇ ਦੇ ਜਨਮ ਅਸਥਾਨ ਦੇ ਸਫਰ ਦਾ ਹਾਲ ਹੈ। ਸੋ ਲਿੱਦਰ ਨਾਲਾ ਘਲੋਈ ਤੋਂ ਸ਼ੁਰੂ ਹੋ ਕੇ ਤੇ ਕਈ ਨਾਲੇ ਅਪਣੇ ਨਾਲ ਰਲਾ ਕੇ ਪਹਲਗਾਮ ਆ ਕੇ ਸ਼ੇਸ਼ਨਾਗ ਦੇ ਨਲੇ ਨਾਲ ਮਿਲਾਪ ਕਰਦਾ ਹੋਇਆ ਤੇ ਕਈ ਜਗਾ ਨੂੰ ਪਾਣੀ ਨਾਲ ਨਿਹਾਲ ਕਰਦਾ ਹੋਇਆ ਬੀਜ ਬਿਹਾੜੇ ਕੋਲ ਕੀਤਰੀ ਟਿੰਗ ਜਾਕੇ ਜੇਹਲਮ ਦਰਿਯਾ ਵਿੱਚ ਪੈਕੇ ਆਪਣਾ ਆਪ ਗਵਾ ਲੈਂਦਾ ਹੈ॥

ਸ੍ਰੀ ਨਗਰ।ਦਯਾ ਕੌਰ
(ਕਸ਼ਮੀਰ)