ਪੰਨਾ:ਖੁਲ੍ਹੇ ਲੇਖ.pdf/215

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯੯ )


ਕੀਰਤ ਤੇ ਮਿੱਠਾ ਬੋਲਣਾ

ਜਦ ਆਪਣਾ ਅੰਦਰ ਕਿਸੀ ਅੰਦਰਲੀ ਦੌਲਤ ਨਾਲ ਭਰਿਆ ਹੁੰਦਾ ਹੈ, ਤਦ ਗਰਮੀਆਂ ਨੂੰ ਉਹਦੀ ਠੰਢ ਤੇ ਸਰਦੀ-ਆਂ ਨੂੰ ਉਹਦੀ ਨਿੱਘ ਕਾਲਜ ਨੂੰ ਇਕ ਅਕਹਿ ਜਿਹੇ ਸੁਖ ਵਿੱਚ ਰੱਖਦੀ ਹੈ, ਤਦ ਫਿੱਕਾ ਬੋਲਣ ਹੋ ਹੀ ਨਹੀਂ ਸਕਦਾ। ਵਾਹ ਵਾਹ ! ਕਿਹਾ ਸੋਹਣਾ, ਆਹਾ ਆਹਾ ਕਿਹਾ ਚੰਗਾ। ਬੱਸ ਇਹੋ ਜਿਹੇ ਅਨੰਦ ਨਾਦ ਹੀ ਮੂੰਹ ਵਿੱਚੋਂ ਨਿਕਲਦੇ ਹਨ, ਜਿਵੇਂ ਸ਼ਹਿਦ ਨਾਲ ਭਰਿਆ ਮੂੰਹ ਹੁੰਦਾ ਹੈ, ਵਚਨ ਮਿੱਠੇ ਨਾਲ ਲਿੱਬੜੇ, ਸੂਰਜ ਕਿਰਣਾਂ ਦੇ ਸੋਨੇ ਨਾਲ ਗੁੰਦੇ, ਹੋਠਾਂ ਦੀ ਗੁਲਾਬੀ ਭਾਹ ਨਾਲ ਚਮਕਦੇ, ਝਰਦੇ ਹਨ। ਠੰਢ ਪਾਂਦੇ ਹਨ, ਕੀਰਤ, ਸਿਫਤ ਸਲਾਹ ਕਰਨ ਨਾਲ ਸਾਡੀ ਆਪਣੀ ਸ਼ਖਸੀਅਤ ਉੱਚੀ, ਮਿੱਠੀ ਤੇ ਡੂੰਘੀ ਹੁੰਦੀ ਹੈ, "ਜੇ ਤੈਨੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ" ਫਰੀਦ ਜੀ ਦਾ ਕਹਿਣਾ ਇਕ ਖਾਸ ਗੰਭੀਰਤਾ ਨਾਲ ਭਰਿਆ ਹੈ। "ਦੱਸ ਵੇ! ਪਿਆਰੇ ਘਾਹ ਦਿਆ ਪੱਤਿਆ, ਤੂੰ ਕੀ ਹੈਂ"? ਅਮ੍ਰੀਕਾ ਦਾ ਸ਼ਾਇਰ ਪੰਛਦਾ ਹੈ ਤੇ ਨਾ ਸਿਰਫ ਆਪ ਵਿਸਮਾਦ ਵਿੱਚ ਜਾਂਦਾ ਹੈ ਪਰ ਸਾਨੂੰ ਵੀ ਓਸ ਅਜੀਬ ਅਰਥ ਭਰੀ ਨਿਗਾਹ ਨਾਲ ਹੈਰਾਨ ਕਰ ਦਿੰਦਾ ਹੈ? ਠੀਕ! ਕਿਸ ਨੂੰ ਪਤਾ ਹੈ ਕਿ ਇਹ ਨਿਮਾਣੀ ਘਾਹ ਦੀ ਪੱਤੀ ਕੀ ਹੈ। ਬਨਫਸ਼ੇ ਦਾ ਫੁੱਲ ਕੀ ਸ਼ਹਿਦ ਦੀ ਮੱਖੀ ਕੋਈ ਫੁੱਲ ਬਣ ਗਈ ਹੈ, ਯਾ ਕਿਸੇ