( ੨੦੪ )
ਹਾਏ ਕੋਈ ਆਵੇ ਤੇ ਦੱਸੇ, ਇਸ ਰੇਗਸਤਾਨ ਵਿੱਚ ਬਹਿਸ਼ਤਾਂ ਦੇ ਬਹਿਸ਼ਤ ਹਨ। ਸੋਹਣੀ ਅਮੂਰਤੀ ਕੋਈ ਅਨੇਕ ਮੂਰਤੀਆਂ ਵਾਲੀ ਹਸਤੀ ਹੈ ਤੇ ਓਹ ਪਿਆਰ ਕਰਦੀ ਹੈ॥
ਜਦ ਫਿੱਕਾ ਬੋਲਣ ਲੱਗਏ, ਤਦ ਵਿਚਾਰ ਕਰ ਲਈਏ ਕਿ ਇਸ ਸਾਡੇ ਸਿਦਕ ਤੇ ਵਿਸਮਾਦ ਤੇ ਜੀਵਨ ਦੀ ਕਮਾਲ ਸਾਦਗੀ ਦੀ ਅਸਲੀਅਤ ਨੂੰ ਫੂਕਸੁੱਟਣ ਵਾਲੀ ਇਹ ਭਾਹ ਹੈ। ਕੀਰਤੀ ਕਰਨਾ ਇਕ ਆਚਰਣ ਹੈ। ਬਾਬਾ ਅਮਰ ਦਾਸ ਜੀ ਵਾਲੇ ਬਖਸ਼ੇ 'ਭੱਤੇ' ਬੜੇ ਚੰਗੇ ਹਨ, ਉਨ੍ਹਾਂ ਵਿੱਚ ਕੀਰਤੀ ਕਰਨ ਵਾਲਾ ਡੂੰਘਾ ਤੇ ਸੱਚਾ ਆਚਰਣ ਹੈ॥
ਭ-ਭਲਾ ਜੀ।
ਭ-ਭੁਲਾ ਜੀ।
ਪਰ ਨੱਕ ਚਾੜ੍ਹਣਾ ਤੇ ਆਪਣੀ ਚਿੜੀ ਵਰਗੀ ਅਕਲ ਨਾਲ, ਅਸਗਾਹਾ-ਜਿਹੜਾ ਇਕ ਮੋਮ ਦੀ ਬੱਤੀ ਦੇ ਬਲਣ ਵਿੱਚ ਵੀ ਪਖ ਤੇ ਗੁਪਤ ਹੈਨੂੰ ਪਿਆ ਤੋਲਣਾ ਤੇ ਹਿਸਾਬ ਲਾਣੇ, ਇਹ ਆਚਰਣ ਨੂੰ ਨਿੱਕਾ ਤੇ ਭੈੜਾ ਕਰਦਾ ਹੈ॥ ਆਦਮੀ ਕੋਈ ਖਿਡਾਉਣਾ ਤਾਂ ਨਹੀਂ, ਕੁਦਰਤ ਕੋਈ ਮੰਤਕ ਦੀ ਕਿਤਾਬ ਤਾਂ ਨਹੀਂ। ਜੀਵਨ ਦੀ ਦਿਲ ਧੜਕਾਂ , ਦੀ ਰਵਾਨਗੀ ਹੈ। ਇਸ ਵਿੱਚ ਮੰਤਕੀ ਅਸੂਲਾਂ ਦਾ ਗੱਠਾ ਬੰਨ੍ਹ ਕੇ ਮੋਢੇ ਤੇ ਚੁੱਕੀ ਫਿਰਣਾ ਕੋਈ ਗੁੱਝੀ ਗੱਲ ਤਾਂ ਨਹੀਂ। ਮਜੂਰ ਟੋਕਰੀ ਚੁਕ ਜਾ ਰਿਹਾ ਹੈ, ਮੌਲਵੀ ਕਿਤਾਬਾਂ, ਪਾਦਰੀ , ਹੋਰ ਅਸੂਲ ਤੇ ਪੰਡਿਤ ਹੋਰ ਅਸੂਲ, ਇਨ੍ਹਾਂ ਬੱਝੇ ਅਸੂਲਾਂ