(੨੦੯)
ਪੰਜਾਬੀ ਸਾਹਿਤ ਪਰ ਕਟਾਖਯ।
ਪੰਜਾਬੀ ਦਾ ਸਾਹਿਤਯ ਗੁਰੂ ਨਾਨਕ ਦੇਵ ਜੀ ਦੇ ਮੰਦਰਾਂ ਦੇ ਆਲੇ ਦੁਆਲੇ ਬ੍ਰਿਛਾਂ ਦੀ ਛਾਵਾਂ ਵਿੱਚ ਪਲਿਆ। ਨਸਰ ਉਨਾਂ ਲੋਕਾਂ ਨੇ ਪਹਿਲੀ ਵਾਰ ਲਿਖੀ ਜਿਨ੍ਹਾਂ ਦੇ ਹੋਠ ਗੁਰੂ ਸਾਹਿਬ ਦੇ ਪਿਆਰ ਅੰਮ੍ਰਿਤ ਨਾਲ ਸਿੰਚੇ ਗੁਲਾਬਾਂ ਦੀਆਂ ਪੱਤੀਆਂ ਵਾਂਗ ਸਿਫਤ ਸ਼ਮੀਰ ਨਾਲ ਹਿਲਦੇ ਸਨ। ਪੁਰਾਤਨ ਜਨਮ ਸਾਖੀ ਜਿਹੜੀ ਕੋਲਬ੍ਰਕ ਸਾਹਿਬ ਨੇ ਈਸਟ ਇੰਡੀਆ ਕੰਪਨੀ ਨੂੰ ਲਭ ਕੇ ਭੇਟ ਕੀਤੇ ਅਰ ਹੁਣ ਸੋਧਕੇ ਵਜੀਰ ਹਿੰਦ ਪ੍ਰੈਸ ਵਿੱਚ ਭਾਈ ਸਾਹਿਬ ਜੀ ਨੇ ਛਪਾਈ ਹੈ, ਦੇ ਪੜ੍ਹਣ ਨਾਲ ਪਤਾ ਲੱਗਦਾ ਹੈ ਕਿ ਨਸਰ ਲਿਖਣੀ ਕਿੱਡੀ ਮੁਸ਼ਕਲ ਹੈ, ਨਜ਼ਮ ਵਿਚ ਤਾਂ ਤੁਕਬੰਦੀ ਯਾ ਰਾਗੁ ਅਲਾਪ ਦੀ ਸਹਾਇਤਾ ਮਿਲ ਕੇ ਮਾਮੂਲੀ ਖਿਆਲ ਵੀ ਪਰ ਲਾ ਉੱਡ ਪੈਂਦੇ ਹਨ, ਤੇ ਰਹਿਣੀ ਕਰਨੀ ਥੀਂ ਵਾਜੇ ਲਫਜ਼ਾਂ ਨੂੰ ਹੇਰ ਫੇਰ ਜੋੜਨ ਵਾਲੇ ਵੀ ਕਵੀ ਕਹਿਲਾ ਸੱਕਦੇ ਹਨ, ਪਰ ਨਸਰ ਲਿਖਣੀ ਕਠਿਨ ਹੈ, ਕਿਉਂਕਿ ਇਥੇ ਰੂਹ ਤੇ ਦਿਮਾਗ ਦੀ ਨੰਗੀ ਤਸਵੀਰ ਖਿਚੀਂਦੀ ਹੋਈ,ਅਸੀ ਇਥੇ ਦੋ ਚਾਰ ਮਿਸਾਲਾਂ ਪੰਜਾਬੀ ਨਸਰ ਦੀ ਦਿੰਦੇ ਹਾਂ।
ਇਹ ਪੁਰਾਣੀ ਕੋਲਬ੍ਰਕ ਸਾਹਿਬ ਦੀ ਲੱਝੀ ਜਨਮ ਸਾਖੀ ਦੀ ਇਬਾਰਤ ਹੈ, ਆਪਣੀ ਸਾਦਗੀ ਦੇ ਕਮਾਲ ਵਿੱਚ ਕਿੰਨੀ ਭਾਵ ਭਰੀ, ਮਿੱਠੀ ਸਰਲ ਤੇ ਰੋਹਬਦਾਬ ਵਾਲੀ ਹੈ, Digitized by Panjab Digital Library / www.panjabdigilib.org