ਪੰਨਾ:ਖੁਲ੍ਹੇ ਲੇਖ.pdf/227

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੧)

ਰੂਹ ਛੋਹਾਂ, ਵਲਵਲਿਆਂ ਦੇ ਨਾਨਾ ਰੰਗ ਲਫ਼ਜ਼ਾਂ ਵਿੱਚ ਭਰੇ ਜਾਂਦੇ ਹਨ, ਯਾ ਦੁਖੜੇ ਗਾਏ ਜਾਂਦੇ ਹਨ, ਯਾ ਸੁਖਾਂ ਦੇ ਦਰਦ ਭਰੇ ਸਵਾਦਾਂ ਦੀ ਖੁਸ਼ਬੂ ਖਿਲਰਦੀ ਹੈ, ਤੇ ਜਦ ਰੂਹ ਰੂਹਾਂ ਨਾਲ ਆਣ ਜੁੜਦੇ ਹਨ, ਉਹ ਸਭ ਸਾਹਿਤਯ ਹੈ ਭਾਵੇਂ ਉਹ ਜੀਵਨ ਅੱਖਰਾਂ ਵਿੱਚ ਲਿਖਿਆ ਜਾਵੇ ਭਾਵੇਂ ਬੇਅੱਖਰਾ ਹੋਵੇ। ਬੇਅੱਖਰਾ ਸਾਹਿਤਯ ਪਹਿਲਾਂ ਆਂਵਦਾ ਹੈ ਤੇ ਫਿਰ ਅੱਖਰਾਂ ਵਿੱਚ ਚਿਤ੍ਰਿਤ ਹੁੰਦਾ ਹੈ । ਪੰਜਾਬੀ ਵਿੱਚ ਬੇਅੱਖਰਾ ਸਾਹਿਤਯ ਆਇਆ, ਗੁਰੂ ਸਾਹਿਬਾਂ ਨੇ ਆਕੇ ਜਿਹੜੀਆਂ ਚਿਣਗਾਂ ਪੰਜਾਬ ਵਿੱਚ ਸੁੱਟੀਆਂ ਉਨ੍ਹਾਂ ਨਾਲ ਦਿਲ ਬਲ ਉੱਠੇ । ਪਹਿਲੇ ਤਾਂ ਸਾਹਿਤਯ ਇਉਂ ਬੇਅੱਖਰਾ ਪ੍ਰਦੀਪਤ ਹੋਇਆ ਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਅੱਖਰਾਂ ਵਿੱਚ ਰਚਿਆ । ਫਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੌਜਾਂ ਦੀ ਚਾਲ, ਤੇ ਤਲਵਾਰਾਂ ਦੀ ਲਿਸ਼ਕ ਤੇ ਢਾਲਾਂ ਦਿਆਂ ਕਰਤਬਾਂ ਵਿੱਚ ਸਜਾਇਆ। ਫਿਰ ਗੁਰੂ ਤੇਗਬਹਾਦੁਰ ਜੀ ਨੇ ਮੌਤ ਦੇ ਰੰਗਾਂ ਵਿੱਚ ਗਾਇਆ ਤੇ ਉਨਾਂ ਮੌਤ ਦੇ ਗੂੜ੍ਹੇੇ ਰੰਗਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਮੈਦਾਨ ਜੰਗਵਿੱਚ ਜੂਝ ਮਰਣ ਦੀ ਚਾਹ ਦੇਕੇ ਮਰਣ ਮਾਰਣ ਦੀ ਖੇਡ ਵਿੱਚ ਬੀਰ ਰਸ ਵਿੱਚ ਲਿਸ਼ਕਾਯਾ ਤੇ ਇਉਂ ਸਾਹਿਤਯ ਪੰਜਾਬ ਦਾ | ਸ਼ਹੀਦਾਂ, ਮੁਰੀਦਾਂ ਦੀ ਕਮਾਈ ਵਿੱਚ ਡੋਬੇ ਖਾ ਕੇ ਸੂਰਜਵਤ ਗਗਨਾਂ ਵਿੱਚ ਲਿਖੇ ਅੱਖਰਾਂ ਨਾਲ ਰਚਿਆ ਗਿਆ॥