ਪੰਨਾ:ਖੁਲ੍ਹੇ ਲੇਖ.pdf/229

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੩)

ਤਬ ਕਾਲੂ ਕਹਿਆ “ਜੀ ਮੈਂ ਕਿਆ ਕਰਾਂ ? ਇਹ ਅਜੇ ਭੀ ਦਿਵਾਨਾ ਫਿਰਦਾ ਹੈ ਤਬ ਰਾਇ ਬੁਲਾਰ ਆਖਿਆ, “ਮੈਂ ਤੇਰੇ ਤਾਈਂ ਗੁਨਾਹ ਬਖਸ਼ਿਆ, ਪਰ ਤੂੰ ਇਸ ਦਾ ਉਜਾੜਾ ਭਰ ਦੇਹ। ਤਬ ਗੁਰੂ ਨਾਨਕ ਆਖਿਆ “ਜਾਇ ਦੇਖਹੁ ਉਥੇ ਕਿਛ ਨਾਹੀਂ ਉਜੜਿਆ ਤਬ ਭਟੀ ਕਹਿਆ “ਜੀ ਮੇਰਾ ਖੇਤ ਉਜੜਿਆ ਹੈ, ਮੇਰੀ ਤਪਾਵਸ ਕਰਿ, ਨਹੀਂ ਤਾਂ ਮੈਂ ਤੁਰਕਾਂ ਪਾਸਿ ਵੈਂਦਾ ਹਾਂ, ਤਬ ਗੁਰੁ ਨਾਨਕ ਆਖਿਆ, ਦੀਵਾਨ ਸਲਾਮਤਿ ! ਜੇ ਹਿਕੁ ਪਠਾ ਰੁੜਕਾਟੂਕਿਆ ਹੋਵੇ ਤਾਂ ਜਬਾਬੁ ਕਰਨ, ਪਰ ਤੁਸੀ ਆਪਣਾ ਆਦਮੀ ਭੇਜਿ ਕਰ ਦੇਖਹੁ |

  • * * * *
  • * * * *

ਫੇਰ ਬਾਬਾ ਚੁੱਪ ਕਰ ਰਹਿਆ ਜਾਂ ਕਛ ਬੋਲੇ, ਤਾਂ ਏਹੀ ਵਚਨ ਕਰੇ, ਜੋ “ਨਾ ਕੋ ਹਿੰਦੁ ਹੈ ਨਾ ਕੋ ਮੁਸਲਮਾਨ ਹੈ” ਤਬ ਕਾਜੀ ਕਹਿਆ “ਖਾਨ ਜੀ ਇਹ ਭਲਾ ਹੈ ਜੋ ਕਹਿੰਦਾ ਹੈ। ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ, ਤਬ ਖਾਨਿ ਕਹਿਆ “ਜਾਇ ਕਰ ਨਾਨਕ ਫਕੀਰ ਤਾਂਈ ਲੇ ਆਵਹੁ” ਤਾਂ ਪਿਆਦੇ ਗਏ-ਜਾ ਕੇ ਕਹਿਆ, “ਜੀ ਖਾਨ ਬੁਲਾਇੰਦਾ ਹੈ ਖਾਨੁ ਕਹਿੰਦਾ ਹੈ, ਅੱਜ ਬਰਾਹਿ ਖੁਦਾਇ ਦੇ ਤਾਈਂ ਦੀਦਾਰ ਦੇਹ। ਮੈਂ ਤੇਰੇ ਦੀਦਾਰ ਨੂੰ ਚਾਹਿੰਦਾ ਹਾਂ “ਤਬ ਗੁਰੂ ਨਾਨਕ ਉੱਠ ਚੱਲਿਆ”।