ਪੰਨਾ:ਖੁਲ੍ਹੇ ਲੇਖ.pdf/231

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

(੨੧੫)

ਇਨ੍ਹਾਂ ਪਰ ਪੈਂਦੇ ਸੂਰਜ ਦੇ ਸ਼ੁੁਆਵਾਂ ਦਾ ਇਕ ਦੂਜੇ ਤੋਂ ਆਪਸ ਦੇ ਵਿੱਚ ਪਰਤਵਾਂ ਸਰਤਵਾਂ ਸ਼ੁੁਆਵਾਂ ਦਾ ਪੈਣਾ, ਇਹ ਦਰਸ਼ਨ ਸੋਨੇ ਦੀ ਚਮਕ ਦਾ ਨਜ਼ਾਰਾ ਅੱਖਾਂ ਅੱਗੇ ਬੰਨ੍ਹ ਦੇਂਦਾ ਹੈ, ਇਹ ਹੇੇਮ ਕੁੰਟ ਪਰਬਤ ਹੈ। ਬਰਫਾਨੀ ਚੋਟੀਆਂ ਦੇ ਹੇਠਾਂ ਇਕ ਨਿਵਾਣ ਹੈ, ਛੋਟਾ ਪੱਧਰਾ ਜਿਹਾ ਥਾਉਂ ਹੈ। ਇਕ ਪਾਣੀ ਦਾ ਚਸ਼ਮਾ ਨਿਕਲਦਾ ਹੈ, ਕਾਦਰ ਦੀਆਂ ਕੁਦਰਤਾਂ ਬਰਫਾਂ ਦੇ ਘਰ ਵਿੱਚ ਤੱਕੋ, ਇਹ ਚਸ਼ਮਾ ਗਰਮ ਪਾਣੀ ਦੇ ਰਿਹਾ ਹੈ ਬੋੜ੍ਹੀ ਥੋੜ੍ਹੀ ਵਿੱਬ ਤੇ ਚਫੇਰੀ ਚਿਟਾਨਾਂ ਦੇ ਹੇਠਾਂ ਖੁੱਲੇ ਬੈਠਣ ਜੋਗੇ ਥਾਂ ਹਨ, ਕਿਤੇ ਕਿਤੇੇ ਤੇ ਇਨ੍ਹਾਂ ਵਿੱਚ ਕੁੁਟੀ ਪਈ ਹੈ ਇਨ੍ਹਾਂ ਕੁਟੀਆਂ ਵਿੱਚ ਤਪਸ਼੍ਵੀ ਵਸਦੇ ਹਨ, ਹੇਮ ਕੁੰਟ ਦੀ ਵਾਦੀ ਬਾਰਾਂ ਮਹੀਨੇ ਬਰਫਾਨੀ ਨਹੀਂ। ਸਿਆਲ ਵਿੱਚ ਬਰਫ਼ ਪੈਂਦੀ, ਹੁਨਾਲ ਵਿੱਚ ਬਰਫ ਪਿੰਗਰ ਟੁਰਦੀ ਹੈ, ਪਰ ਤਦ ਵੀ ਚੜ੍ਹਦੇ ਸੂਰਜ ਦੀ ਲਾਲੀ ਕੁਛ ਐਸੀ ਪਰਤਵੀ ਪੈਂਦੀ ਹੈ ਕਿ ਲਾਲੀ ਦਾ ਝਾਉਲਾ ਸੱਤਾਂ ਪਹਾੜੀਆਂ ਨੂੰ ਪ੍ਰੋ ਲੈਂਦਾ ਹੈ॥

... ... ... ... ... .. ... ... ...

ਅੱਜ ਚੰਦ ਨਹੀਂ ਚੜ੍ਹਿਆ, ਪਰ ਚੰਦ ! ਸੁੁੁੁੰਦ੍ਰਤਾ ਨਿਰੀ ਤੇਰੀ ਹੀ ਤਾਂ ਮੁਥਾਜ ਨਹੀਂ। ਸੁੰਦ੍ਰਤਾ ਇਕ ਇਲਾਹੀ ਜਲਵਾ ਹੈ, ਕਦੇ ਤੇਰੇ ਵਿੱਚੋਂ ਝਾਤੀਆਂ ਮਾਰਦੀ ਹੈ ਕਦੇ ਵਹਿੰਦੇ ਪਾਣੀਆਂ ਵਿੱਚੋਂ ਝਾਕੇ ਦੇਂਦੀ ਹੈ, ਕਦੇ ਪਹਾੜਾਂ ਵਿੱਚੋਂ Digitized by Panjab Digital Library / www.panjabdigilib.org