ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/233

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧੭)

ਇਕਵੇਰ ਤਾਂ ਪਾਰਲੋਕਕ ਰਸ ਦਾ ਝੂਟਾ ਦੇ ਜਾਂਦੀ ਹੈੈਂ। ਤੇਰਾ ਲਸ਼ਕਾਰਾ ਵੱਜਦਿਆਂ ਚਿੱਤ ਆਪਣੇ ਵਿੱਚ ਕੱਠਾ ਹੋਕੇ ਆਪ ਦੇ ਰਸ ਵਿੱਚ ਟੁੱਬੀ ਲਾਲੈਂਦਾ ਹੈ। ਤੂੰ ਵਹਮ ਦੀ ਸ਼ੈ ਨਹੀਂ, ਤੂੰ ਖਯਾਲ ਤੇ ਭਰਮ ਦੀ ਬਨਾਵਟ ਨਹੀਂ, ਤੂੰ ਪਾਰਲੇ ਦੇਸ ਦਾ ਫਰਿਸ਼ਤਾ ਹੈ। ਇਸ ਸੰਸਾਰ ਤੋਂ ਅੱਗੇ ਜਿਨ੍ਹਾਂ ਨੂੰ ਕੁਝ ਨਹੀਂ ਦਿਸਦਾ ਤੂੰ ਉਨ੍ਹਾਂ ਨੂੰ ਦਸਦੀ ਹੈਂ ਕਿ ਆਹ ਤੱਕੋ ਅੱਗੇ ਦਾ ਦਰਸ਼ਨ। ਲੋਕੀ ਸਮਝਦੇ ਹਨ ਕਿ ਸੁੰਦ੍ਰਤਾ ਪਦਾਰਥਾਂ ਯਾ ਸਬੂਲ ਸਮਾਨਾਂ ਤੋਂ ਝਲਕੇ ਮਾਰਦੀ ਹੈ, ਇਹ ਉਨ੍ਹਾਂ ਦਾ ਕੋਈ ਗੁਣ ਯਾ ਖਾਸੀਅਤ ਹੈ, ਕੋਈ ਸਮਝਦੇ ਹਨ ਕਿ ਕ੍ਰਮ ਵਾਰ ਇਕੱਤਤਾ ਤੋਂ ਸੁੰਦਰਤਾ ਪੈਦਾ ਹੁੰਦੀ ਹੈ, ਬਾਜ਼ੇ ਸਮਝਦੇ ਹਨ ਕਿ ਸੁੰਦ੍ਰਤਾ ਕੇਵਲ ਆਪਣਾ ਭਾਵ ਮਾਤ੍ਰ ਹੈ। ਸੰਦ੍ਰਤਾ ਸਭ ਕੁਛ ਹੁੰਦੀ ਹੋਈ ਇਨ੍ਹਾਂ ਦੀ ਮੁਥਾਜ ਨਹੀਂ, ਤੇ ਜੋ ਬੀ ਸੰਦ੍ਰਤਾ ਦੇ ਲਛਣ ਕਹੋ ਅਜੇ ਕੁਝ ਬਾਕੀ ਰਹ ਜਾਂਦਾ ਹੈ। ਸੰਦ੍ਰਤਾ ਪਦਾਰਥਾਂ ਰੁਪ ਵਾਲੇ ਸਮਾਨਾਂ ਯਾ ਸਥੂਲ ਆਸਰਿਆਂ ਤੇ ਖੇਡਦੀ ਦਿਸਦੀ ਹੈ, ਪਰ ਹੈ ਏਹ ਕਿਸੇ ਹੋਰ ਦੇਸ ਦੀ ਦੇਵੀ। ਇਸ ਦਾ ਅਸਰ ਜਦ ਵੱਜਦਾ ਹੈ ਤਦ ਰਸ ਪੈਂਦਾ ਹੈ, ਉਹ ਰਸ ਚਿਤ ਨੂੰ ਸੋਚਾਂ ਦੇ ਮੰਡਲ ਤੋਂ ਕਢ ਲੈਂਦਾ ਹੈ। ਇਕ ਵੇਰ ਤਾਂ ਰਸ ਵਿੱਚ ਲੀਨਤਾ ਐਸੀ ਕਰਦਾ ਹੈ ਕਿ ਸੋਚ, ਵਿਚਾਰ, ਪ੍ਰਤੀਤੀ, ਖਯਾਲ ਸਭ ਗੁੰਮ ਹੋ ਜਾਂਦੇ ਹਨ, ਸਮਾਧੀ ਹੋ ਜਾਂਦੀ ਹੈ। ਭਾਵੇਂ ਬਿਜਲੀ ਦੇ ਲਸ਼ਕਾਰੇ ਵਾਂਗੂੰ ਇਹ ਛਿਨ ਦਾ ਭੀ ਹਜਾਰਵਾਂ ਹਿੱਸਾ ਠਹਰੇ, ਪਰ ਅਸਰ ਇਹੋ ਪਾਂਦੀਹੈ।