(੨੨੧)
ਕੀਤੀ, ਆਪਾ ਮਾਰਕੇ ਸਦਕੇ ਹੋਈ, ਦਿਨ ਰਾਤ ਇੱਕ ਕੀਤੇ, ਛੇਕੜ ਖਸਮਾਂ ਖਾਣਾ ਚੰਬੇ ਦੀ ਇੱਕ ਭਿੱਟਣ ਤੇ ਰੀਝ ਪਿਆ। ਲੈ ਹੁਣ ਓਹ ਰਾਣੀ ਤੇ ਮੈਂ ਗੋੱਲੀ। ਤਾਪ ਸੜੀ ਘਰ ਰਹ ਗਈ; ਨਹੀਂ ਤਾਂ ਮੈਨੂੰ ਕਿਨ੍ਹੇਂ ਏਥੇ ਲਿਆਉਣਾ ਸੀ ਏਨਾਂ ਮਰਦਾਂ ਦਾ ਕੋਈ ਵਸਾਹ ਨਹੀਂ।
ਰਾਣੀ ਭੁੱਟਣ―ਹੈ ਤਾਂ ਸੱਚ, ਪਰ ਸਾਨੂੰ ਕੀਹ? ਕਰੇਗਾ ਸੋ ਭਰੇਗਾ, ਅਸੀ ਆਪਣੀ ਨਿਬਾਹੀਏ ਸਾਡਾ ਪਤੀਬ੍ਰਤ ਧਰਮ ਸੀਤਾ ਵਰਗਾ ਨਿਭੇਗਾ। ਰਾਮ ਦੀ ਰਾਮ ਜਾਣੇ, ਅੱਗ ਵਿੱਚ ਪਾਏ ਕਿ ਬਨ ਨੂੰ ਤੋਰੇ।
ਪਦਮਾ―(ਮੁਸਕਾ ਕੇ ਆਪਣੇ ਆਪ ਵਿੱਚ) ਚੰਗੀ ਵਿੱਦਵਾਨ ਹੈ।
ਰਾਣੀ ਨਾਹਨ―ਭੈਣੇ! ਜੇਹੀ ਬਣੀ ਤੇਹੀ ਸਾਰ ਲਈ। ਸਦਾ ਪਰਛਾਵੇਂ ਟਿਕੇ ਹਨ, ਕਿ ਕਦੇ ਸੂਰਜ ਦੀ ਟਿੱਕੀ ਸਦਾ ਸਿਖਰੇ ਥਿਰ ਰਹੀ ਹੈ? ਸਭ ਕੁਛ ਢਲਨਹਾਰ ਹੈ। ਰੋਸ ਕਿਉਂ ਤੇ ਦੋਸ ਕਾਸ ਨੂੰ?
ਰਾਣੀ ਡਡਵਾਲਨ―ਸਾਰੇ ਤੁਹਾਡੇ ਗਯਾਨ ਮੈਂ ਜਾਣਦੀ ਹਾਂ। ਉੱਤੋਂ ਮੂੰਹ ਚੋਪੜੀਆਂ ਤੇ ਵਿੱਚੋਂ ਮੂੰਹ ਮੀਟੀਆਂ ਪਰਾਕੜੀਆਂ। ਜਿਨ੍ਹਾਂ ਤੇ ਪੈ ਗਈਆਂ ਸੌਂਂਕਣਾਂ ਤੇ ਸੌਂਕਣਾਂ ਦੀਆਂ ਚੜ੍ਹ ਪਈਆਂ ਗੁੱਡੀਆਂ ਓਹ ਤਾਂ ਸਭ ਬ੍ਰਹਮ ਗ੍ਯਾਨਣਾਂ ਹੋ ਗਈਆਂ, ਤੇ ਜਿਨ੍ਹਾਂ ਦੀ ਚੜ੍ਹ ਰਹੀ ਹੈ ਆਪਣੀ ਗੁੱਡੀ, ਉਹ ਬਣ ਬੈਠੀਆਂ ਪਤੀਬ੍ਰਤਾ। ਇਹੋ ਕੁਛ ਕਿ ਹੋਰ? (ਸਾਰੀਆਂ