ਪੰਨਾ:ਖੁਲ੍ਹੇ ਲੇਖ.pdf/238

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੨ )

ਹੱਸ ਪਈਆਂ)।

ਰਾਣੀ ਕਹਲੂਰਨ--ਖਰੀਆਂ ਪਈ ਕਹਿਨੀਏ। ਡਰਨੀਏਂ ਨਹੀਂ। ਜੇ ਰਾਜੇ ਕੰਨੀ ਪਹੁੰਚ ਪਈਆਂ ਤਾਂ ਤੇਰੀ ਚੜ੍ਹੀ ਗੁੱਡੀ ਨਾਂ ਕੱਟੀ ਜਾਏ?

ਰਾਣੀ ਡਡਵਾਲਨ-ਕੱਟੀ ਜਾਏ ਤਾਂ ਜਾਏ ਕੱਟੀ, ਮਾਰੀ ਜੁੱਤੀ ਤੋਂ ਖਾਣਾ ਹੈ ਖੱਟਿਆ ਕਰਮ ਦਾ। ਜਦ ਤੋੜੀ ਹੈ ਯਾਵਰੀ ਕਰਮ ਵਿੱਚ, ਲਿਖਾਂਗੀ ਨੋਕ ਤੇ ਖਸਮ, ਤੇ ਨੋਕ ਤੇ ਰਾਜਾ। ਜਦੋਂ ਦਿੱਤੀ ਹਾਰ ਕਰਮ ਨੇ, ਬਾਹੁੜੀ ਕਰਨੀ ਨਾਂ ਰੁਪ ਨੇ, ਨਾਂ ਅਕਲ ਨੇ, ਨਾਂ ਮਿਣਮਿਣ ਨੇ ਤੇ ਨਾਂ ਇਨ੍ਹਾਂ ਗਰਾਨਾਂ ਧਯਾਨਾਂ ਨੇ।

ਰਾਣੀ ਸਕੇਤਣ-ਭੈਣੇ! ਡਰੀਏ ਕਰਮ ਦੀ ਗਤੀ ਦਾ ਕੀ ਪਤਾ? ਸੀਤਾ ਨਾਂ ਬਚੀ, ਰਾਧਾਂ ਐਡੇ ਕਰਮਾਂ ਵਾਲੀ ਸੁਕਦੀ ਸੁਕ ਗਈ, ਹੋਰ, ਕਿਸੇ ਦੀ ਗੱਲ ਹੈ?

ਰਾਣੀ ਡਡਵਾਲਨ-ਫੇਰ ਤੇਰੀ ਕੀ ਮਰਜ਼ੀ ਹੈ, ਅੱਗੋਂ ਹੀ ਪਏ ਡਰ ਡਰ ਮਰੀਏ? ਜਦੋਂ ਕਰਮ ਦੀ ਗੁੱਡੀ ਚੜ੍ਹੀ ਹੋਵੇ ਓਦੋਂ ਭੈ ਨਾਲ ਮਰੀਏ, ਜਦੋਂ ਕੱਟੀ ਜਾਵੇ ਤਦੋਂ ਦੁੱਖਾਂ ਵਿੱਚ ਸੜੀਏ, ਕੋਈ ਘੜੀ ਉਤਲੇ ਸਾਹ ਦੀ ਨਾ ਆਵੇ?

ਰਾਣੀ ਸਕੇਤਣ-ਨਹੀਂ, ਮੈਂ ਇਹਤਾਂ ਨਹੀਂ ਕਹਿੰਦੀ ਹੈ ਮੈਂ ਤਾਂ ਕਿਹਾ ਹੈ ਕਰਮ ਦਾ ਬੀ ਕਾਹਦਾ ਮਾਣਾ? ਕਰਮ ਕੋਈ ਪੱਕਾ ਥੋੜ੍ਹਾ ਹੈ?

ਰਾਣੀ ਡਡਵਾਲਨ-ਜਦ ਤਕ ਸਹੀ, ਤਦ ਤਕ ਸਹੀ।