ਪੰਨਾ:ਖੁਲ੍ਹੇ ਲੇਖ.pdf/242

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨੬)

ਹਾਂ, ਜੋ ਮੈਂ ਤੁਸਾਡੇ ਸਾਹਮਣੇ ਕਹੀਆਂ, ਓਹ ਉਹਦੇ ਮੂੰਹ ਤੇ ਆਖਦੀ ਹਾਂ, ਪਰ ਫੇਰ ਮੈਂ ਦੁਹਾਈ ਦੇ ਕੇ ਆਖਦੀ ਹਾਂ ਕਿ ਜੇ ਮੈਂ ਮਜੂਰ ਦੀ ਵਹੁਟੀ ਹੁੰਦੀ, ਇੱਕ ਡੰਗ ਲੱਭਦਾ, ਇੱਕ ਨ ਲੱਭਦਾ, ਆਪ ਭਰਦੀ, ਆਪ ਪੀਹਦੀ, ਆਪ ਪਕੌਂਦੀ, ਥੱਕੇ ਪਤੀ ਦੇ ਅੱਗੇ ਧਰਦੀ, ਉਹ ਖਾਂਦਾ ਤੇ ਸੱਜਰੇ ਪਾਣੀ ਦਾ ਘਟ ਕੇ ਮੇਰੇ ਵਲ ਪਯਾਰ ਨਾਲ ਤੱਕਦਾ, ਤਾਂ ਮੈਂ ਜੀਉ ਜੀਉ ਪੈਂਦੀ । ਉਹ ਸੱਚੇ ਪਯਾਰ ਦੀ ਚਿਤਵਨ ਉਹ ਅੰਦਲੇ ਨੇਹੁ ਦੀ ਦਿਸ਼ਟ, ਜਗਤ ਓਸ ਤੋਂ ਵਾਰ ਸੱਟਾਂ । ਓਸ। ਇੱਕ ਨਜ਼ਰ ਉਤੋਂ ਸਾਰੀ ਸਦਕੇ ਹੋ ਜਾਵਾਂ । ਮੇਰਾ ਦਿਲ, ਮੇਰੇ ਸੁਆਮੀ ਦਾ ਦਿਲ, ਇੱਕ ਝਰਨਾਟ ਵਿੱਚ ਝਿਰਦੇ । ਫੇਰ ਦੁੱਖ ਕੀਹ ਤੇ ਭੁੱਖ ਕੀਹ ? ਬੀ ਕੀਹ ਤੇ ਬਦੇਸ ਕੀ ? ਕੋਈ ਦੁੱਖ ਫੇਰ ਦੱਖ ਨਹੀਂ। ਅਸਲ ਗੱਲ ਇਹ ਹੈ ਕਿ ਅਮੀਰੀ ਮਨ ਦੇ ਸੁਖ ਦੀ ਵੈਰਨ ਹੈ ।

ਪਦਮਾ-ਮੇਰੀਓ ਵੱਡੀਓ ਤੇ ਸਤਿਕਾਰ ਯੋਗ ਵੱਡੀਓ! ਤੁਸੀਂ ਲੱਗ ਪਈਆਂ ਜੇ ਆਪਣੀ ਗੱਲੀ, ਤੇ ਮੈਂ ਕਰਨੀਆਂ ਸਨ ਹੋਰ ਗੱਲਾਂ | ਆਖੋ ਤਾਂ ਛੇੜਾਂ ?

ਰਾਣੀ ਡਡਵਾਲਨ-ਆਹੋ ਨੀ ਆਹੋ ਭੜਾਕੂਏ ! ਕਰਨੀਆਂ ਸੁ ਗੱਲਾਂ | ਤੇਰੀ ਗੱਲੀ ਚੌਲ ਜੁ ਹੋਏ, ਨਾਂ ਹੱਡ ਪਏ । ਸੁਖੀ ਵਸਨੀਏ, ਛੜੀ ਛਾਂਟ | ਨਾ ਲਾਲਚ ਕੀਤਾ ਤੇ ਨਾਂ ਪਏ ਮਾਮਲੇ । ਤੈਨੂੰ ਤਾਂ ਹੋਰ ਹੋਰ ਗੱਲਾਂ ਭਾਉਂਣੀਆਂ * ਹੋਈਆਂ ਨਾਂ !