ਪੰਨਾ:ਖੁਲ੍ਹੇ ਲੇਖ.pdf/244

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨੮ )

ਰਾਣੀ ਡਡਵਾਲਨ-ਜੁਲਾਹੇ ਦੀ ਮਸਕਰੀ ਮਾਂ ਭੈਣਨਾਲ ?

ਪਦਮ-ਮੈਂ ਤੁਹਾਡੀ ਬੱਚੀ ਹਾਂ, ਤੁਸੀਂ ਪਯਾਰ ਕਰਦੇ ਹੈ । ਹਾਂ ਜੀ ਗੁਰੂ ਜੀ ਕੇਹੋ ਜੇਹੇ ਦੇਖੇ ?

ਰਾਣ ਡਡਵਾਲਨ-ਦੱਸੋ ਨੀ ਮੂੰਹ ਮੀਟੀਓ, ਪਰ ਸੱਚੋ ਸਚ ਦੱਸਣਾ ! ਰਾਣੀ ਸ੍ਰੀ ਨਾਗ੍ਰੇਨ -ਮੇਰੀ ਜਾਚ ਵਿੱਚ ਤਾਂ ਇਹ ਆਯਾ ਹੈ ਕਿ ਹਰ ਜੁਗ ਦਾ ਅਵਤਾਰ ਹੈ ਆਪੋ ਆਪਣਾ | ਸਾਡੇ ਜੁਗ ਵਿੱਚ ਅਵਤਾਰ ਏਹ ਹਨ

ਰਾਣੀ ਨਾਹਨ-ਮੇਰਾ ਖਯਾਲ ਬੀ ਇਹ ਹੈ ਕਿ ਵਿਸ਼ਨੂੰ ਜੀ ਦਾ ਸੋਲਾਂ ਕਲਾ ਅਵਤਾਰ ਹਨ ।

ਰਾਣੀ ਮੰਡੀਣੀ-ਮੇਰੀਆਂ ਅੱਖਾਂ ਵਿੱਚ ਤੇ ਮੇਰੇ ਪਤੀ ਦੀਆਂ ਅੱਖਾਂ ਵਿੱਚ ਤਾਂ ਧਯਾਨ ਵੱਸ ਗਿਆ ਹੈ। ਇੱਥੋਂ ਹੋਕੇ ਅਸਾਂ ਆਪਣੇ ਨਗਰ ਲੈ ਜਾਣਾ ਹੈ ਤੇ ਦਾਸ ਹੋਕੇ ਸੇਵਾ ਕਮਾਣੀ ਹੈ । ਬੱਸ ਮੈਥੋਂ ਹੋਰ ਕੀ ਪੁੱਛਦੇ ਹੋ ? ਮੇਰੇ ਤਾਂ ਸ਼ਰਤ ਅਧਾਰ ਹੋ ਗਏ । ਦੱਸਾਂ ਕੀ ? (ਇਹ ਕਹਕੇ ਨੈਣ ਭਰ ਗਏ) ।

ਰਾਣ ਡਡਵਾਲਨ-ਇਹ ਸੱਚ ਬੋਲੀ ਜੇ, ਸ਼ਾਬਾਸ਼! ਰਾਣੀ ਕੇਤਣ-ਮੈਂ ਤਾਂ ਘਰੋਂ ਇਹ ਧਾਰਕੇ ਗਈ ਸਾਂ

ਕਿ ਜੇ ਅਵਤਾਰ ਹਨ, ਤਾਂ ਮੈਨੂੰ ਰਾਮ ਰੂਪ ਦਿੱਸਣ । ਸੋ . ਜਦ ਮੈਂ ਗਈ ਮੈਨੂੰ ਸ਼ਾਂਵਲੀ ਸੂਰਤ, ਮੋਹਿਨੀ ਮੂਰਤ, ਧਨੁਖ ' ਧਾਰੀ ਮ੍ਰਿਗ ਨੂੰ ਤੀਰ ਮਾਰ ਰਹੇ ਦਿੱਸੇ । ਮੈਂ ਰਾਮ ਰੂਪ ਸਮ-