ਪੰਨਾ:ਖੁਲ੍ਹੇ ਲੇਖ.pdf/245

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




( ੨੨੯)


ਝਦੀ ਹਾਂ ।

ਰਾਣੀ ਨੂਰਪੁਰਨ-ਮੇਰੇ ਨਗਰ ਦੀਆਂ ਹੋਣ ਠੰਢੀਆਂ ਛਾਵਾਂ, ਬਰੋਟਿਆਂ ਦੇ ਹੇਠਾਂ ਡਾਹਵਾਂ ਪਲੰਘ, ਸਤਿਗੁਰ ਦੇ ਅੱਗੇ ਲਿਆਕੇ ਧਰਾਂ ਭੋਜਨ, ਤੇ ਇਨਾਂ ਪਹਾੜੀ ਰਾਜਿਆਂ ਨੂੰ ਕਿ ਸਿੱਖਾਂ ਨੂੰ ਲੂੰ ਨਾਂ ਪੱਟ ਕੇ ਵਿਖਾਵਾਂ | ਹਾਇ ਕਟਕ ਪਵੇ, ਏਸ ਇਲਾਹੀ ਜੋਤ ਨਾਲ ਮਥੇ ਲਾਂਦੇ ਲੜਦੇ ਤੇ ਲੜਾਂਦੇ ਹਨ ? ਬੱਚੀਏ ! ਮੇਰੀਆਂ ਅੱਖਾਂ ਵਿੱਚ ਤਾਂ ਹੰਸ ਅਵਤਾਰ ਦਿੱਸਦੇ ਹਨ ।

ਰਾਣੀ ਡਡਵਾਲਨ-ਪਯਾਰੇ ਕਿੰਨੇਕੁ ਲੱਗੇ ਨੀ?


ਰਾਣੀ ਨੂਰਪੁਰਨ-ਜਿੰਨੇ ਸੁਦਾਮਾਂ ਜੀ ਨੂੰ ਕਿਸ਼ਨ,

ਭਬੀਖਣ ਜੀ ਨੂੰ ਰਾਮ, ਧ੍ਰ੍ਰੂ ਜੀ ਨੂੰ ਵਿਸ਼ਨੂੰ ।


ਰਾਣੀ ਡਡਵਾਲਨੋ-ਫੇਰ ਮਰ ਜਾਓ, ਤੁਹਾਨੂੰ ਕਟਕ ਪਵੇ, ਖਸਮਾਂ ਨੂੰ ਦੋ ਦੋ ਲਾਕੇ ਸ਼ਰਨ ਕਿਉਂ ਨਹੀਂ ਜੇ ਪਟਕਦੀਆਂ ਤੇ ਪਾਹੁਲ ਲੈਕੇ ਗਰਕ ਕਿਉਂ ਨਹੀਂ ਹੁੰਦੀਆਂ ਚਰਨੀਂ ਕਮਲੀ ॥

ਰਾਣੀ ਨੂਰਪੁਰਨ-ਤੇਰੇ ਵਰਗੀਆਂ ਭੋਜ ਸੁਪਤਨੀਆਂ ਅਸੀ ਨਹੀਂ ਨਾਂ।

ਪਦਮਾਂ-ਹਾਂ ਭੱਟਨਾਂ ਜੀਓ ।

ਰਾਣੀ ਭੁੱਟਨਾ-ਮੈਂ ਤਾਂ ਜੰਗਲੀ ਤ੍ਰੀਮਤ ਹਾਂ, ਮੈਨੂੰ ਕੀ “ਸਾਰ ਹੈ । ਇੰਨਾਂ ਪਤਾ ਹੈ ਕਿ ਜਦ ਦਰਸ਼ਨ ਕੀਤਾ ਮੇਰੇ ਲੂੰ ਜੀਭ ਵਾਂਙੂੰ ਹੋ ਗਏ ਤੇ ਆਉਂ ਸੁਣੀਵੇ ਕਿ “ਵਾਹਿਗੁਰੂ ਵਾਹ