ਪੰਨਾ:ਖੁਲ੍ਹੇ ਲੇਖ.pdf/247

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


(੨੩੧)

ਵਾਸ਼ਨਾ ਵਿੱਚ ‘ਨਹਿ ਬਿਲੰਬ ਧਰਮ’ ਚਾਹੀਏ ॥ |

ਰਾਣੀ ਗੁਲੇਰਨ-(ਠੰਢਾ ਸਾਹ ਭਰਕੇ)ਪਤ ਆਗਯਾ

ਰਾਣੀ ਡਡਵਾਲਨ-ਖਾਂਦਾਏ ਖਸਮਾਂ ਨੂੰ ।

ਰਾਣੀ ਚੰਬਿਆਨ-ਤੇਰੀ ਜੀਭ ਕੁਛ ਭੇਡ ਦੀ ਵਧ ਗਈ ਉੱਨ ਵਾਂਗੁੰ ਕਤਰਨੀ ਦੀ ਮੁਥਾਜ਼ ਹੈ । ਮਨ ਵਧਿਆ ਚੰਗਾ ਨਹੀਂ, ਜੀਭ ਵਗ ਤੁਰੀ ਚੰਗੀ ਨਹੀਂ। ਉਹ ਕਥਾ ਨਹੀਓ ਸੁਣੀ ?

ਰਾਣੀ ਸੀ ਨਗਨ-ਹਾਰ ਵਾਲੀ ?

ਰਾਣੀ ਡਡਵਾਲਨ-ਸੁਣਾ ਦੇਹ ਜੋ ਮੇਰੇ ਮਨ ਚੰਦੇ ਨੂੰ ਬੀ ਕੋਈ ਲੱਗ। ਇਹ ਤਾਂ ਆਖਦਾ ਹੈ ਜਦ ਤਕ ਗੁੱਡੀ ਚੜ੍ਹੀ ਹੈ, ਦੇਹ ਡੌਰ, ਉੱਡ ਉਤਲੇ ਘਰੀਂ ਸੁਣਾਨਾ ਫੇਰ ਕਥਾ।

 ਰਾਣੀ ਚੰਬਿਆਨ-ਇੱਕ ਰਾਜੇ ਨੇ ਆਪਣੀ ਪ੍ਰਮੇਸ਼ਰ ਭਗਤ ਤੀਮਤ ਉੱਤੇ ਇਕ ਹੋਰ ਵਿਆਹ ਕਰ ਲਿਆ ਤੇ ਨਵੀਂ ਵਹੁਟੀ ਦੇ ਘਰ ਡੇਰਾ ਪਾ ਲਿਆ ੧੨ ਵਰੇ ਪਹਿਲੀ ਦੇ ਮਹਲ ਹੀ ਨਾਂ ਗਿਆ । ਇਕ ਦਿਨ ਇਸ ਨਵੀਂ ਨੇ ਕਿਹਾ, ਮਹਾਰਾਜ ! ਤੁਸੀਂ ਇੱਕ ਰਾਤ ਮੇਰੀ ਸੌਂਕਣ ਦੇ ਘਰ ਹੋ » ਆਓ, ੧੨ ਵਰੇ ਉਸਨੂੰ ਨਹੀਂ ਮਿਲੇ ਹੋ, ਅੰਤ ਉਸਦਾ ਦਿਲ ਮੇਰੇ ਹੀ ਵਰਗਾ ਹੈ ਨਾਂ । ਰਾਜਾ ਮੰਨੇ ਨਾ, ਪਰ ਉਸਦੇ ਬਹੁਤ ਜ਼ੋਰ ਦੇਣ ਤੇ ਮੰਨਕੇ ਚਲਾ ਗਿਆ। ਜਦ ਰੋਟੀ ਖਾ ਕੇ * ਰਾਤ ਪੁਰਾਣੀ ਦੇ-ਜੋ ਪ੍ਰਮੇਸ਼ਰ ਦੀ ਭਗਤ ਸੀ-ਪਾਸ ਬੈਠਾ, ਤਦ ਓਹ ਪੱਖਾ ਕਰਨ ਲੱਗੀ, ਤਾਂ ਆਪ ਨੇ ਪੁੱਛਿਆ ਕਿ