(੨੩੬)
ਸਾਖਯਾਤ ਬ੍ਰਹਮ ਦੇ ਦਰਸ਼ਨ ਹੋ ਗਏ? ਜਿਸ ਲਈ ਜੋਗੀ ਧਯਾਨ ਧਰਦੇ ਤੇ ਤਪੀ ਤਪ ਸਾਧਨੇ ਹਨ, ਹੁਣ ਨੈਣੀ ਵੇਖ ਲਿਆ, ਕਿਸ ਨੇ? ਮੇਰੇ ਵਰਗੀ ਬੜਬੋਲਣ, ਬੇਅਦਬ ਗੁਸਤਾਖ ਨੇ, ਪਤੀ ਅਵੱਗਯਾ ਕਰਨ ਵਾਲੀ ਨੇ ਦਰਸ਼ਨ ਪਾ ਲਿਆ। ਪਾਪੀਆਂ ਨੂੰ ਵੀ ਦਰਸ਼ਨ ਦੇਂ’ਦਾ ਹੈ। ਮੇਰੇ ਵਰਗੀ ਨੂੰ ਬੀ ਦਿੱਸ ਪਿਆ ਏ, ਏਹ ਨਸ਼ਾ ਕੱਲ ਦਾ ਚੜਿਆ ‘ਕਿ ਮੈਂ ਦਰਸ਼ਨ ਪਾਯਾ ਹੈ’ ਇਸ ਜਨਮ ਨਹੀਂ ਲਹਣ ਲੱਗਾ। ਸਨਿੱਕੋ! ਅਗਲੇ ਜਨਮ, ਕੁੜੀਏ! ਅਗਲੇ ਜਨਮ, ਤਪ ਕਰਾਂਗੇ, ਘਾਲਾਂ ਘਾਲਾਂਗੇ। ਏਸ ਜਨਮ ਖੁਸ਼ੀਆਂ, ਰੱਬ ਨੇ ਧਨ ਦਿੱਤਾ,ਧਾਮ ਦਿੱਤਾ ਪਤੀ ਦਿੱਤਾ ਤੇ ਪਤੀ ਮੇਰ-ਵੱਸ-ਪਤੀ ਦਿੱਤਾ; ਫੇਰ ਗੁਮਾਨਭਰੀ, ਅਭਮਾਨਭਰੀ, ਮਾਨਮੱਤੀ ਦੀ ਗਿੱਚੀ ਦੇ ਮਣਕੇ ਨਹੀਂ ਤੋੜੇ ਸੂ;ਆਪਣਾ ਦਰਸ਼ਨ ਦਿੱਤਾ ਸੂ, ਮੈਨੂੰ ਬ੍ਰਿਕ ਪੀਹਕੇ ਆਪਣੀ ਬਾਕੀ ਨਹੀਂ ਸੂ ਦਿਖਾਈ, ਮੇਰੇ ਮੋਟੇ ਮੋਟੇ ਹਰਨਾਂ ਵਰਗੇ ਤੇ ਕੰਵਲਾ ਵਰਗੇ ਨੈਣ ਕਟੋਰਿਆਂ ਨੂੰ ਦਰਸ਼ਨਾਂ-ਹਾਂ ਦਿੱਸਦੇ ਦਰਸ਼ਨਾਂ, ਜ਼ਾਹਰ ਪਰਤੱਖ ਦਰਸ਼ਨਾਂ ਦੀ ਦਾਤ ਨਾਲ ਭਰ ਦਿੱਤਾ ਸੂ। ਕਿਉਂ ਸਨਿੱਕੋ! ਏਸ ਮੇਹਰ ਦਾ ਸ਼ੁਕਰ ਇੱਕ ਜਨਮ ਵਿੱਚ ਪੂਰਾ ਹੋ ਸਕਦਾ ਹੈ ? ਦੱਸ ਘੁਠੀਏ ? ਅੱਖਾਂ ਕਿਉਂ ਨੁਟ ਬੈਠੀ ਏ ? ਮੀਟੇ ਛਪਰਾਂ ਵਿੱਚੋਂ ਮੋਤੀ ਨਾ ਕਰ, ਮੈਂ ਜੌਹਰੀ ਨਹੀਂ, ਮੈਨੂੰ ਮੇਰੇ ਕੰਨਾਂ ਦੋ ਸੁਣਨ ਗੋਚਰੇ ਅੱਖਰਾਂ ਵਿੱਚ ਕਹੁ ਖਾਂ ਕੇ ਇੱਕ ਜਨਮ ਵਿੱਚ ਏਸ ਮੇਹਰ ਦਾ ਸ਼ੁਕਰ ਇੱਕ ਪਾਪੀ, ਜਿਸ ਦੇ ਲੂੰ ਬੀ