(੨੩੭) ਜੀਭਾਂ ਹੋ ਜਾਣ ਤੇ ਕਰਦਾ ਬੀ ਸ਼ਕਰ ਦਿਨੇ ਰਾਤ ਰਹੇ, ਕਦੇ ਸ਼ਕਰ ਪੂਰਾ ਕਰ ਸਕਦਾ ਹੈ ? ਹੋਵੇ ਆਪ ਪਵਿੱਤਤਾ ਦਾ ਬਲਦਾ ਭਾਂਬੜ ਤੇ ਦਰਸ਼ਨ ਦੇਵੇ ਮੇਰੇ ਵਰਗੇ ਅਭਮਾਨੀਆਂ ਨੂੰ । ਸਨਿੱਕੋ ! ਇਸ ਮੇਹਰ ਦਾ ਸ਼ੁਕਰ, ਏਸ ਮੇਹਰ ਦਾ ਨਸ਼ਾ, ਨੀ ਆਹੋ ਨੀ ਗਯਾਨਣੇ ! ਏਸ ਮੇਹਰ ਦਾ ਅਘਮਾਨ ਨੀ, ਅਮਾਨ ਨੀ, ਨੀ ਨੀ ਮੈਂ ਭੁੱਲ, ਅਭਮਾਨ ਨੀ ਅਭਮਾਨ, ਕਾਫੀ ਹੈ, ਬੱਸ ਹੈ | ਅਗਲੇ ਜਨਮ ਤੇ ਮੇਰੀਆਂ ਗੱਲਾਂ, ਫੇਰ ਕਰਾਂਗੇ ਤੇਰੇ ਨਾਲ ਰਲਕੇ, “ਅੰਤਰ ਮੁਖ ਧਨ' ਤੇ “ਹੁਣ ਨੂੰ ਸੰਭਾਲਾਂਗੇ ਕਿਸੇ ਹੋਰ ਸੁਖ ਵਿੱਚ, ਜਿਸ ਵਿੱਚ ਮੈਂ ਮਹੀਨ ਹੋ ਗਈ ਹੋਵਾਂਗੀ, ਹਾਲੇ ਤਾਂ ਮੈਂ ਮੈਗਲ ਹਾਂ, ਮੋਟੀ ਮੋਟੀ ਫੁੱਲੀ ਫੁੱਲੀ, ਫੁੱਲੀ ਡੁੱਲੀ । ਪਦਮ-( ਗੱਲ ਟੁੱਕ ਕੇ ) ਖਿਮਾ ਕਰਨੀ, ਤੁਹਾਡੇ ਕਟਾਖਰ ਹਯ ਹਨ । ਰਾਣੀ ਡਡਵਾਲਨ-ਮੂੰਹ ਫੱਟੇ ਅਭਮਾਨੀ ਹਾਂ ਤੇ ਜਾਣਦੇ ਹਾਂ ਕਿ ਮਾੜਾ ਕਰਦੇ ਹਾਂ, ਪਰ ਪੇਸ਼ ਨਹੀਂ ਜਾਂਦੀ, ਅੱਜ ਹੋਰ ਨਸ਼ਾ ਚੜ ਗਿਆ ਹੈ । ਇੱਕ ਸੀ ਕਮਲੀ ਉੱਤੋਂ ਪੀ ਲਈ ਭੰਗ ! | ਰਾਣੀ ਸੀ ਨਗਨ-ਮੇਰੀ ਵੀ ਸੁਣੋ ! ਮੇਰਾ ਜੀ ਏਹ ਕੀਤਾ ਹੈ ਤੇ ਮੈਂ ਰਾਜੇ ਨੂੰ ਕਿਹਾ ਹੈ ਕਿ ਦੇਸ ਭਾਰ ਹੇਠ ਹੈ, ਰਾਜ ਉਪਦਵ ਹੋ ਰਿਹਾ ਹੈ ਇਹ “ਧਰਾ ਭਾਰ ਹਰਨ ਆਏ ਪ੍ਰਤੱਖ ਦਿਸਦੇ ਹਨ। ਤੁਸੀਂ ਹੁਣ ਸੁਲਾ ਕਰਨ ਆਏ ਹੋ, Digitized by Panjab Digital Library / www.panjabdigilib.org