ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/257

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੧ )


ਦੇ ਵਿੱਚ ਕੂੜਾ ਕਰਕਟ ਛਾਪਣਾ, ਰੋਜਾਨਾ ਜ਼ਿੰਦਗੀ ਦੇ ਝਗੜੇ ਫਸਾਦ ਝੇੜੇ ਰੌਲੇ, ਬਿਖਰੀਆਂ ਤੇ ਖਿੰਡੀਆਂ ਸੁਰਤਾਂ ਦੀਆਂ ਬੇਚੈਨੀਆਂ ਨੂੰ ਅਕਲੀ ਉਕਸਾਵਟਾਂ ਦੇ ਰੂਪ ਵਿੱਚ ਅੰਕਿਤ ਕਰ ਕਰ ਕਦੀ ਉਨ੍ਹਾਂ ਨੂੰ ਕਵਿਤਾ ਦਾ ਲਕਬ ਦੇ ਬਾਹਰ ਟੋਰਨਾ, ਕਦੀ ਪ੍ਰਸਤਾਵ, ਕਦੀ ਲੇਖ ਆਖ ਪਾਣੀ ਉੱਪਰ ਲਕੀਰਾਂ ਵਾਂਗ ਵਾਹ ਠੇਹਲਣਾ। ਇਹ ਸਭ ਸਾਹਿਤ੍ਯ ਸੁੱਚੇ ਸਾਹਿਤ੍ਯ ਦੀ ਉੱਨਤੀ ਵਿੱਚ ਪੱਥਰ ਡਾਹਵਣ ਦਾ ਕੰਮ ਕਰਨਾ ਹੈ

ਅਸਲੀ ਤੇ ਸੁੱਚਾ ਸਾਹਿਤ੍ਯ ਮਹਾਤਮਾਂ ਲੋਕਾਂ ਦੇ ਅੰਮ੍ਰਿਤ ਬਚਨ ਹੁੰਦੇ ਹਨ, ਬੰਦੇ ਜਿਸ ਕੌਮ ਵਿੱਚ ਪੈਦਾ ਹੋਣ ਉਸ ਵਿੱਚ ਸਾਹਿਤਯ ਦਾ ਧਨ, ਆਪ-ਮੁਹਾਰਾ ਮੀਂਹ ਵਾਂਗ ਵਰਦਾ ਹੈ। ਜਿਸ ਤਰਾਂ ਉੱਚੇ ਮਹਿਲਾਂ ਨਾਲ ਕੋਈ ਕੌਮ ਉੱਚੀ ਨਹੀਂ ਹੁੰਦੀ। ਜੇ ਉਹਦੇ ਬੰਦੇ ਵੱਡੇ ਦਿਲਾਂ ਵਾਲੇ ਉੱਚੀਆਂ ਸੂਰਤਾਂ ਵਾਲੇ ਹੋਣ ਤੇ ਭਾਵੇਂ ਕੱਖਾਂ ਦੀਆਂ ਝੁੱਗੀਆਂ ਵਿੱਚ ਰਹਿਣ, ਉਹ ਕੌਮ ਨੂੰ ਵੱਡਾ ਤੇ ਉੱਚਾ ਕਰਦੇ ਹਨ, ਇਸੀ ਤਰਾਂ ਸਾਹਿਤ੍ਯ ਵੀ ਉਨ੍ਹਾਂ ਮਹਾਂਪੁਰਖਾਂ ਦੇ ਪ੍ਰਛਾਵਿਆਂ ਵਿੱਚ ਪਲਦੀ ਹੈ। ਪੰਜਾਬੀ ਸਾਹਿਤ੍ਯ ਜੋ ਹੈ ਸੋ ਫਕੀਰਾਂ, ਗੁਰੂ ਪਿਆਰਿਆਂ, ਸੁਰਤੀ ਪੁਰਖਾਂ ਦੇ ਵਚਨ ਹਨ ਤੇ ਉਹ ਇਸ ਤਰਾਂ ਦਾ ਤੀਰ ਬਰਸਾਉਣਾ ਸਾਹਿਤ੍ਯ ਹੈ ਕਿ ਜਿਹੜਾ ਇਹਦਾ ਜਾਣੁ ਹੋਯਾ ਉਹਨੂੰ ਹੋਰ ਕੋਈ ਬੋਲੀ ਭਾਂਦੀ ਨਹੀਂ।