ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/258

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੨ )


ਤੇ ਪੰਜਾਬੀ ਸਾਹਿਤ੍ਯ ਦੇ ਬਾਣ ਪਿਆਰ ਭਰੇ ਕਲੇਜਿਆਂ ਨੂੰ ਵਿੰਨਦੇ ਹਨ ਅਰ ਪਿਆਰ ਦੇ ਛੇਕ ਵੀ ਕਰਦੇ ਹਨ ਅਰ ਪਿਆਰ ਦੇ ਜ਼ਖਮਾਂ ਨੂੰ ਵੀ ਭਰਦੇ ਹਨ॥

ਇਸ ਸਾਹਿਯਤ ਦੀ ਉੱਨਤੀ ਫਕੀਰ ਦਿਲਾਂ ਦੇ ਡੂੰਘੇ ਤੇ ਅਸਗਾਹ ਵਹਿਣਾਂ ਵਿੱਚ ਹੈ, ਉਹ ਵਹਿਣ ਪੈਣ, ਮਾਮਲੇ ਦਰਪੇਸ਼ ਆਣ, ਕਦੀ ਕਿਸੀ ਦੇ ਦੀਦਾਰ ਹੋਣ, ਨੈਣ ਲਾਲ ਹੋਣ, ਦਿਲ ਨੂੰ ਅਣੀਆਲੇ ਤੀਰ ਚੁੱਬਣ, ਅੱਧੇ ਅੰਦਰ ਹੋਣ ਅੱਧੇ ਬਾਹਰ, ਵਡਿਆਂ ਵਡੇ ਨਾ ਜਾਣ, ਪੀੜ ਹੋਵੇ, ਤੁਣਕੇ ਵੱਜਣ, ਤੇ ਉਨ੍ਹਾਂ ਜੀਵਨ ਦੇ ਪਿਆਰ ਤਜਰਬਿਆਂ, ਉੱਚੀਆਂ ਨੀਦਰਾਂ ਤੇ ਦਿਲ ਦੀਆਂ ਚੀਖਾਂ ਤੇ ਕਸੀਸਾਂ ਵਿੱਚ ਦੀ ਕੋਈ ਨਵੇਂ ਆਵਾਜ ਮਾਰਨ, ਉਹ ਮਿੱਠੇ ਪਿਆਰ ਰਾਗ ਦੇ ਆਪਮੁਹਾਰੇ ਅਲਾਪ, ਪੰਛੀ ਵਤ, ਫੁੱਲ ਦੇ ਚੁੱਪ-ਰੰਗ-ਅਲਾਪ, ਸੁਗੰਧ ਰਾਗ ਵਾਂਗ, ਕੋਈ ਰਚਨਾਂ, ਕੋਈ ਇਲਾਹੀ ਰੰਗ,ਕਦੀ ਕਦੀ ਕਿਧਰੋਂ ਉਪਜੇ, ਹਾਂ ਉਪਜੇ, ਬਣਾਈ ਨਾ ਜਾਵੇ, ਉਹ ਸੁੱਚੇ ਸਾਹਿਯਤ ਦਾ ਸਮਾਂ ਬੰਨ੍ਹੇ॥

ਪਰ ਕਿੱਥੇ? ਜਿੱਥੇ ਕੰਡਿਆਂ ਨੂੰ ਪਾਲਿਆ ਜਾਵੇ, ਫੁੱਲਾਂ ਨੂੰ ਸੁਕਾਇਆ ਜਾਵੇ, ਖੁਦਗਰਜ਼ੀ ਲਾਲਚ, ਮੁਹਰੇ ਹੋ ਸ਼ੋਰ ਪਾਣ, ਕਵੀ ਬਣਨ, ਸਾਹਿਤਯ ਆਚਾਰਯ ਅਖਵਾਣ ਨਿਰੇ ਅਖਵਾਣ ਲਈ ਲੋਕਾਂ ਦੀ ਸੁਰਤਾਂ ਮਲੀਨ