( ੨੪੩ )
ਅਰ ਚੰਚਲ ਹੋਣ, ਉਥੇ ਸਾਹਿਯਤ ਦਾ ਰੰਗ ਕਿੱਥੇ ?
ਹਰ ਇਕ ਕੌਮ ਦਾ ਆਪਣਾ ਆਪਣਾ ਸਾਹਿਯਤ ਹੁੰਦਾ ਹੈ, ਅੰਗਰੇਜ਼ੀ ਸਾਹਿਤਯ ਬਹੁਤ ਕਰਕੇ ਪੋਲੀਟੀਕਲ ਇਤਹਾਸ, ਤੇ ਜੰਗ ਲੜਾਈ, ਤੇ ਕੌਮਾਂ ਨੂੰ ਫਤਹ ਕਰ ਉਨ੍ਹਾਂ ਨੂੰ ਕਿਸ ਤਰਾਂ ਹਕੂਮਤ ਤੇ ਕਾਨੂਨ ਵਿੱਚ ਰੱਖਣਾ, ਕਾਨੂਨ ਆਦਿ ਦਾ ਬਣਿਆ ਹੈ, ਜਿਹੜੇ ਪਾਰਖੀ ਬੰਦੇ ਹਨ ਉਹ ਵੇਖਦੇ ਹਨ ਕਿ ਅੰਗਰੇਜੀ ਬੋਲੀ ਵਿੱਚ ਕੋਈ ਲਿਰਕ ਤੇ ਸੁੱਚਾ ਰੋਮੈਂਟਕ ਸਾਹਿਤਯ (Lyrical and Romantic literature) ਹੀ ਨਹੀਂ, ਨਾਟਕ ਚੇਟਕ ਚੰਚਲ ਤੇ ਜਿਹੇ ਲੜਨ ਭਿੜਨ ਤੇ ਦੂਜੀਆਂ ਕੌਮਾਂ ਨੂੰ ਵਾਹੁਣ ਵਾਲੀਆਂ ਬੇਚੈਨ ਸੁਰਤਾਂ ਨੂੰ ਰਤਾਕੂੂ ਠੰਢ ਪਾਣ ਦੇ ਸਾਮਾਨ ਹਨ ਅੰਗਰੇਜ਼ੀ ਸਾਹਿਯਤ ਥੀੀ ਪਹਿਲਾਂ ਰੋਮਨ ਐਮਪਾਇਰ ਵਿੱਚ ਵੀ ਇਹੋ ਜਿਹੀਆਂ ਖੇਡਾਂ ਦਾ ਸਾਹਿਤਯ ਸੀ ਤੇ ਇਹੋ ਕੁਛ (Lyric) ਸੀ ਕਿ ਕਵੀ ਅਮੀਰਾਂ ਦੇ ਮੇਜ਼ਾਂ ਪਰ ਅਕੱਠੇ ਦੇ ਸਨ ਤੇ ਸੁਹਣੀਆਂ ਗਹਿਣੇ ਕਪੜੇ ਪਾਏ ਸਜੀਆਂ ਧਜੀਆਂ ਅਮੀਰ ਸਵਾਣੀਆਂ ਦੇ ਪ੍ਰਚਾਵੇ ਖਾਤਰ ਤੁਕਬੰਦੀ ਕਰਦੇ ਸਨ ਤੇ ਜਿਹੜੇ ਕਿਸੀ ਸਵਾਣੀ ਨੂੰ ਭਾ ਜਾਣ ਉਨਾਂ ਦੀ ਇੱਜ਼ਤ ਹੁੰਦੀ ਸੀ। ਇਓਂ ਰੋਮਨ ਐਮਪਾਇਰ ਕੰਡਿਆਂ ਨੂੰ ਪਾਣੀ ਲਾ ਲਾ ਪਾਲਦੇ ਸਨ। ਫੁੱਲਾਂ ਦੀ ਇਹੋ ਜਿਹੀਆਂ ਕੌਮਾਂ ਵਿੱਚ