ਪੰਨਾ:ਖੁਲ੍ਹੇ ਲੇਖ.pdf/261

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੫)


ਦੀ ਗੱਲ ਹੈ ਪਰ ਜੋ ਸਾਹਿਤਕ ਰੰਗ ਕਵਿਤਾ ਵਿੱਚ ਰਾਣਾ ਸੂਰਤ ਸਿੰਘ ਜੀ ਦੇ ਕਰਤਾ ਜੀ ਨੇ ਆਪਣੀਆਂ ਕਈ ਇਕ ਇਕਲੋਤਰੀਆਂ ਛੋਟੀਆਂ ਕਵਿਤਾਵਾਂ ਵਿੱਚ ਭਰਿਆ ਹੈ ਉਸ ਤਰਾਂ ਦਾ ਰੰਗ ਜਾਪਾਨ ਦੀ ਲਿਰਕ ਸਾਹਿਤਯ ਵਿੱਚ ਹੈ, ਪੰਛੀਆਂ, ਬੁਟਿਆਂ, ਪੱਥਰਾਂ, ਦਰਯਾਵਾਂ, ਤੇ ਕੁਦਰਤ ਦੇ ਜਲਵਿਆਂ ਤੇ ਪਰਛਾਵਿਆਂ ਵਿੱਚ ਦੀ ਉਹ ਇਲਾਹੀ ਪਰੀਤ ਤੀਰ ਪ੍ਰੋਤੇ ਦਰਦ ਦੇ ਜੋ ਵਚਨ ਨਿਕਲੇ ਹਨ, ਉਹ ਜਾਪਾਨੀ ਲਿਰਕ ਪੋਇਟਰੀ ਦੇ ਸਾਂਝੇ ਹਨ ਤੇ ਸਹਿਜ ਸੁਭਾ ਉਪਜੇ ਹਨ॥

ਸਾਡੇ ਆਪਣੇ ਮੁਲਕ ਵਿੱਚ ਉਹ ਸਭ ਸਾਹਿਤਯ ਪੰਜਾਬੀ ਨਾਲ ਆਣ ਟੱਕਰ ਖਾਂਦੇ ਹਨ ਜਿਨਾਂ ਵਿੱਚ ਭਗਤੀ ਭਾਵ ਹੈ, ਸ਼ਾਸਤਿਕ ਸਾਹਿਤਯ ਦਾ ਪੁਰਾਣਾ ਤਰੀਕਾ ਕੋਈ ਜੀਆਦਾਨ ਦੇਣ ਵਾਲੀ ਚੀਜ਼ ਨਹੀਂ ਤੇ ਉਸ ਤਰਾਂ ਦੀਆਂ ਜਿੰਨੀਆਂ ਪੁਸਤਕਾਂ ਕਿਸੇ ਵੀ ਪੰਜਾਬੀ ਵਿੱਚ ਲਿਖੀਆਂ ਹਨ, ਉਹ ਪੰਜਾਬੀ ਸਾਹਿਤਯ ਦੇ ਮਰਮ ਥੀ ਅਣਜਾਣ ਹਨ ਮੈਂ ਉੱਪਰ ਕਹਿ ਆਇਆ ਹਾਂ ਕਿ ਹਰ ਇਕ ਮੁਲਕ ਤੇ ਕੌਮ ਦਾ ਸਾਹਿਤਯ ਆਪਣੇ ਵੱਖਰਾਪਨ ਵਿੱਚ ਹੋਕੇ ਸੁਗੰਧਿਤ ਹੋ ਸੱਕਦਾ ਹੈ, ਜੇ ਪੰਜਾਬੀ ਹੁਣ ਅੰਗਰੇਜ਼ੀ ਸਾਹਿਤਯ ਦੀ ਨਕਲ ਕਰੇ ਤਦ ਭਾਵੇਂ ਕੁਛ ਬਣ ਜਾਵੇ ਸਾਹਿਤਯ ਮਰ ਜਾਵੇ ਗਾ। ਹਰ ਕੌਮ ਦਾ ਸਾਹਿਤਯ ਉਹਦੀ ਜੀਨਅਸ ਦਾ ਸਹਿਜ