ਪੰਨਾ:ਖੁਲ੍ਹੇ ਲੇਖ.pdf/263

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੭)


"ਉਠੀ ਫਜਰੀ ਪਨੂੰ ਨਜਰੀ ਨਹੀਂ ਆਇਆ"। ਜਿਸ ਕਦੀ ਪੁਨੂੰ ਰਾਵਿਆ ਹੀ ਨਹੀਂ, ਉਸ ਕੀ ਕੂਕਣਾ ਹੈ?

"ਇਸ਼ਕ ਕਰਨ ਤਲਵਾਰ ਦੀ ਧਾਰ ਕਪਨ,
ਇਹ ਕੰਮ ਨਹੀਂ ਭੁੱਖਿਆਂ ਨੰਗਿਆਂ ਦਾ।
ਇਹ ਕੰਮ ਨਹੀਂ ਅਣਭੰਗੀਆਂ ਦਾ,
ਇਹ ਤਾਂ ਕੰਮ ਹੈ ਸਿਰਾਂ ਥੀਂਲੰਗਿਆਂ ਦਾ"॥

ਕਦੀ ਭੈਣਾਂ ਦੇ ਭਰਾਵਾਂ ਦੇ ਵਿਜੋਗ ਵਿਚ ਕੀਰਣੇ ਸੁਣੇ ਜੇ! ਕਦੀ ਮਾਵਾਂ ਦੇ ਪੁਤਾਂ ਦੇ ਸੱਲਾਂ ਦੀਆਂ ਚੀਕਾਂ ਸੁਣੀਆਂ ਜੇ, ਕਦੀ ਸੋਹਣੀ ਦੀ ਤਾਂਘਾਂ ਦੀਆਂ ਲਹਿਰਾਂ ਦੇ ਕੱਪਰ ਪੈਂਦੇ ਦੇਖੇ ਜੇ॥

"ਸਾਹਿਤ੍ਯ ਬਨਾਣਾ", ਉਪਜਣਾ ਤੇ ਉਪਜਾਣਾ ਤਾਂ ਮੰਨਿਆ ਨਾ ਹੁੰਦਾ ਹੈ ਓ ਭਲਿਓ! ਅੰਗਰੇਜ਼ਾਂ ਦਾ ਬੰਗਾਲੀਆਂ ਦਾ, ਮੁਲਾਂ ਮਲਵਾਣਿਆਂ ਦਾ ਕੰਮ ਹੋਵੇ ਤਾਂ ਹੋਵੇ, ਸੱਸੀ ਨੇ ਯਾ ਸੋਹਣੀ ਨੇ, ਯਾ ਸਾਹਿਬਾਂ ਨੇ, ਯਾ ਬੁਲ੍ਹੇ ਨੇ, ਯਾ ਸ਼ਾਹ ਹੂਸੈਨ ਨੇ ਸਾਹਿਤਯ ਕੀ ਬਨਾਉਣਾ ਹੈ, ਉਹ ਤਾਂ ਉਨ੍ਹਾਂ ਦੇ ਦਿਲਾਂ ਨੂੰ ਚੀਰ ਕੇ, ਧਰਾਂ ਨੂੰ ਫਾੜ ਕੇ ਉਨ੍ਹਾਂ ਦੀਆਂ ਵਿਲੂੰਦਰੀਆਂ ਛਾਤੀਆਂ ਤੇ ਉੱਗੇ ਲਾਲ ਫੁੱਲਾਂ ਦਾ ਖੇਤ ਹੈ। ਓ ਭੋਲਿਓ! ਸਾਹਿਤ੍ਯ ਉਪਜਦਾ ਹੈ, ਨਾ ਬੀਜਿਆ ਜਾਂਦਾ ਹੈ, ਨਾ ਬਣਦਾ ਹੈ, ਬੀ ਹਰ ਇਕ ਸ਼ੈ ਦਾ ਹੈ ਪਰ ਸਾਹਿਤਯ ਬਿਨਾਂ ਬੀ ਦੇ ਮੀਂਹ ਵਾਂਗ ਅਰਸ਼ੋਂ ਵਰ੍ਹਦਾ ਹੈ ਤੇ ਇਕ ਇਕ ਕਤਰੇਂ ਵਿੱਚ ਲਖ ਲਖ ਬਾਗ਼ ਹਨ।