ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/268

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੨)

ਆਪਣੇ ਦੁੱਧ ਪਿਲਾਣ ਦਾ ਕੋਈ ਮੁੱਲ ਨਹੀਂ ਲੈਂਦੀ, ਸਾਡੇ ਆਦਮੀ ਭਰਾ ਮੁੱਲ ਲੈਂਦੇ ਹਨ, ਇਹ ਕੋਈ ਪਰੰਪਰਾ ਹੀ ਐਸੀ ਚਲੀ ਆਈ ਹੈ ਸੋ ਸਰਮਾਏ ਵਾਲਾ ਇਹ ਸਮਝਦਾ ਹੈ ਕਿ ਮੈਂ ਕਿਉਂ ਸਰਮਾਯਾ ਲਾਵਾਂ, ਪਰ ਇਹ ਉਹਦੀ ਭੁੱਲ ਹੈ ਜਿਹੜੀ ਸਦੀਆਂ ਪਿੱਛੇ ਆਪੇ ਹੀ ਕਾਨੂਨ ਤੇ ਸਹਿਜ ਸੁਭਾ ਮਨੁੱਖ ਦੀ ਇਖਲਾਕੀ ਤੇ ਮਲ ਕੀ ਤਰੱਕੀ ਹੋਣ ਨਾਲ ਨਿਕਲ ਜਾਵੇਗੀ। ਬੱਸ ਜਿਹੜੇ ਕਿਰਤ ਕਰਦੇ ਹਨ ਚਾਹੇ ਹੱਥਾਂ ਨਾਲ ਚਾਹੇ ਟੰਗਾਂ ਨਾਲ ਚਾਹੇ ਦਿਮਾਗ ਨਾਲ ਚਾਹੇ ਮਿੱਠੀ ਜੀਭ ਨਾਲ ਉਹੋ ਹੀ ਅੰਨ ਪਾਣੀ ਦੇ ਇਸ ਆਣ ਵਾਲੀ ਬਰਾਦਰੀ ਵਿੱਚ ਹੱਕਦਾਰ ਸਮਝੇ ਜਾਣਗੇ, ਜਿਹੜੇ ਅਜ ਕਲ ਸਰਮਾਏ ਉੱਤੇ ਹੀ ਲੋਕਾਂ ਦੀ ਛਾਤੀ ਤੇ ਮੁੰਗ ਦਲਦੇ ਹਨ ਉਨ੍ਹਾਂ ਨੂੰ ਰੋਟੀ ਕੱਪੜਾ ਵੀ ਮਿਲਨਾ ਮੁਸ਼ਕਲ ਹੋ ਜਾਵੇਗਾ। ਕੁਲ ਜਾਇਦਾਦ ਤੇ ਮਾਲ ਦੀ ਹੈਸੀਅਤ ਆਖਰ ਹੱਥਾਂ ਪੈਰਾਂ, ਆਪਣੇ ਨੈਨ ਪ੍ਰਾਣਾਂ ਤੇ ਰਹਿ ਜਾਏਗੀ, ਕੋਈ ਆਦਮੀ ਅਮੀਰ ਜਨਮ ਥਾਂ ਨਹੀਂ ਹੋ ਸਕੇਗਾ। ਆਪਣੀ ਕਿਰਤ ਕਰਕੇ ਆਪਣੇ ਜੀਵਣ ਪ੍ਰਯੰਤ ਹੀ ਅਮੀਰ ਯਾ ਗਰੀਬ ਹੋ ਸੱਕੇਗਾ, ਅਮੀਰੀ ਗਰੀਬੀ ਨਸਲ ਬਨਸਲ ਨਹੀਂ ਚਲ ਸੱਕੇਗੀ, ਕਿ ਸਰਮਾਏ ਨੂੰ ਨਕੰਮਾ ਰੱਖਣ ਦੀ ਆਗਿਯਾ ਹੀ ਨਹੀਂ ਮਿਲੇਗੀ। ਕਿਰਤਾਂ ਉੱਪਰ ਹੀ ਨਬੇੜੇ ਹੋਣਗੇ। ਪਰ ਜਦ ਤਕ ਉਹ ਜਾਇਦਾਦ ਤੇ ਮਾਲੀ ਧਨ ਬਰੋਬਰੀ ਨਹੀਂ ਆਉਂਦੀ, ਤਦ ਤਕ ਚਾਲ, ਓਸ ਸੇਧ ਵੱਲ ਹੋ ਜਾਸੀ ਤੇ ਇਨਸਾਨੀਅਤ ਤੇ ਬਰੋਬਰ ਦਾ