ਪੰਨਾ:ਖੁਲ੍ਹੇ ਲੇਖ.pdf/270

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੪)


ਖਰਚਣ ਤਦ ਮਖਲੂਕ ਮੁਕਾਬਲੇ ਤੇ ਖੜੀ ਹੋ ਗਈ ਤੇ ਉਨ੍ਹਾਂ ਦੇ ਬਲਵਾਨ ਤੇ ਧਰਮ ਨੇਤਾ ਆਗੂਆਂ ਨੇ ਇਹ ਨੇਮ ਰਚਿਆ ਕਿ "ਜੋ ਟੈਕਸ ਰੱਯਤ ਦਿੰਦੀ ਹੈ ਉਹ ਰੱਯਤ ਦੀ ਮਰਜੀ ਬਿਨਾਂ ਕਿਧਰੇ ਖਰਚ ਨਾ ਕੀਤਾ ਜਾਵੇ" ਸਦੀਆਂ ਲੜ ਲੜ ਕੇ ਇਹ ਅਸੂਲ ਉਨ੍ਹਾਂ ਆਪਣੇ ਪਾਲਿਟਿਕਸ ਦਾ ਅਸੂਲ ਬਣਾਇਆ, ਜਿਸ ਤਰਾਂ ਪਹਿਲੇ ਜਮਾਨਿਆਂ ਵਿੱਚ "ਬਾਦਸ਼ਾਹ ਕਦੀ ਕੁਛ ਮਾੜੀ ਗੱਲ ਕਰ ਹੀ ਨਹੀਂ ਸੱਕਦਾ ਜੋ ਉਹ ਕਰੇ ਸਾਨੂੰ ਮਨਜ਼ੂਰ ਹੈ"-- ਇਕ ਸਲਤਨਤ ਦਾ ਅਸੂਲ ਸੀ, ਇਸ ਪੁਰਾਣੇ ਅਸੂਲ ਨੂੰ ਲੋਕਾਂ ਦੇ ਮਨਾਂ ਵਿੱਚੋਂ ਕੱਢਣ ਲਈ ਤੇ ਨਵੇਂ ਨੂੰ ਪਾਣ ਲਈ ਸਦੀਆਂ ਲਈ ਜੰਗ ਤੇ ਖੂਨ ਖਰਾਬੇ ਹੋਏ ਤੇ ਹੁਣ ਵੀ ਹੋ ਰਹੇ ਹਨ ਤੇ ਹਾਲੇਂ ਕੁਛ ਬਹੁਤ ਸੂਤ ਮਾਮਲੇ ਨਹੀਂ ਹੋਏ। ਤਾਂ ਵੀ ਕਾਨੂੰਨ ਇਸੀ ਬਨਤਰ ਦੇ ਬਣ ਗਏ ਹਨ, ਭਾਵੇਂ ਧਨ ਵਾਲੇ ਲੋਕ ਮਿਲਕੇ ਇਨ੍ਹਾਂ ਕਾਨੂੰਨਾਂ ਨੂੰ ਮੁੜ ਪੁਰਾਣੇ ਬਾਦਸ਼ਾਹੀ ਦੇ ਅਸਲਾਂ ਵਾਂਗ ਵਰਤਕੇ ਉਹੋ ਜਿਹਾ ਕਰ ਦਿੰਦੇ ਹਨ। ਇਕ ਬਾਦਸ਼ਾਹ ਦੀ ਥਾਂ ਹੁਣ ਅਨੇਕ ਬਾਦਸ਼ਾਹ ਹਨ ਜਣਾ ਖਣਾ ਬਾਦਸ਼ਾਹ ਬਣ ਬੈਠਦਾ ਹੈ, ਤਾਂ ਵੀ ਅਸੂਲ ਉਨ੍ਹਾਂ ਮੁਲਕਾਂ ਵਿੱਚ ਕਾਇਮ ਹੋ ਚੁਕਾ ਹੈ ਕਿ ਜੋ ਰੁਪਿਆ ਕਮਾਏ ਤੇ ਟੈਕਸ ਭਰੇ, ਉਹਦੇ ਖਰਚਣ ਉੱਤੇ ਉਹਨੂੰ ਪੂਰਾ ਅਧਿਕਾਰ ਹੈ। ਸੋ ਇਸ ਗੱਲ ਨੂੰ ਅਮਲ ਵਿੱਚ ਲਿਜਾਣ ਲਈ ਇਹ ਜਰੂਰੀ