ਪੰਨਾ:ਖੁਲ੍ਹੇ ਲੇਖ.pdf/276

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬o)


ਕਰਕੇ ਸਾਡੇ ਮੁਲਕੀ ਕਰਮਚਾਰੀ ਭੀ ਅਤਿ ਦੇ ਗਿਰੋ ਹੋਏ ਲੋਕ ਹੋ ਗਏ, ਸੋ ਬਾਦਸ਼ਾਹੀ ਥਾਂ ਨਹੀਂ ਬਲਕਿ ਇਕ ਤਰਾਂ ਦੀ ਬਾਹਰੋਂ ਚੋਪੀ ਚਾਪੜੀ ਕਾਨੀ ਦੇ ਜੁਲਮਾਂ ਥੀਂ ਬਚਣ ਲਈ ਰੌਲਾ ਪਿਆ ਕਿ ਹਿੰਦੁਸਤਾਨ ਵਿਚ ਵੀ ਵੋਟ ਉੱਤੇ ਹਕੂਮਤ ਦੀ ਨੀਂਹ ਰੱਖੀ ਜਾਵੇ, ਤੇ ਅੱਜ ੪੦ ਪੰਜਾਹ ਸਾਲ ਥੀਂ ਬੜੇ ਬੜੇ ਅਕਲ ਦੇ ਕੋਟਾਂ ਨੇ ਇਹ ਸਿੱਧਾ ਕਿਹਾ ਕਿ ਜੇਹੜਾ ਧਨ ਸਾਡੀ ਕੌਮ ਵਿੱਚੋਂ ਅਨੇਕ ਅਨਗਿਣਤ ਨਾਲੀਆਂ ਰਾਹੀਂ ਅਜ ੧੫੦ ਸਾਲ ਥੀਂ ਬਰਾਬਰ ਬਾਹਰ। ਜਾ ਰਿਹਾ ਹੈ ਉਸ ਸਾਨੂੰ ਇਕ ਦਿਨ ਬੇਜਾਨ ਕਰ ਦੇਣਾ ਹੈ। ਹੁਣ ਵੀ ਕੁਲ ਦੁਨੀਆਂ ਵਿੱਚ ਸਭ ਥੀਂ ਜਿਆਦਾ ਇਹ ਮੁਲਕ ਗਰੀਬ ਹੈ। ਲਾਰਡ ਕਰਜ਼ਨ ਸਾਹਿਬ ਨੇ ਬੜੇ ਆਜ਼ਾਦ ਤੇ ਖੁਲ੍ਹੇ ਐਸਟੀਮੇਟ ਬਣਾ ਕੇ ਕਿਹਾ ਕਿ ਹਿੰਦੁਸਤਾਨ ਵਿੱਚ ਔਸਤ ਕਮਾਈ ਸਿਰ ਪਰਤੀ ਮਾਹਵਾਰੀ ਦੋ ਰੁਪੈ ਹੈ, ਹੁਣ ਇਸ ਵਿੱਚ ਧਨ ਉਪਜਾਉ ਸਿਰ ਵੀ ਹਨ ਤੇ ਧਨ ਖਲੇਰੁ ਸਿਰ ਵੀ ਹਨ। ਇਕ ਹਲਵਾਈ ਦੁੱਧ ਵੇਚਕੇ ਕੁਛ ਕਮਾਂਦਾ ਹੈ, ਉਹ ਕਮਾਂਦਾ ਤੇ ਨਹੀਂ ਉਹ ਤਾਂ ਧਨ ਖਿਲੇਰਦਾ ਹੈ ਸੋ ਹਾਲੇਂ ਇਹ ਐਸਟੀਮੇਟ ਕਿਸੀ ਨਹੀਂ ਲਾਇਆ, ਕਿ ਧਨ ਖਲੇਰੂਆਂ ਦੇ ਸਿਰ ਜੇ ਵਿੱਚੋਂ ਕਢ ਦਈਏ ਤਦ ਧਨ ਉਪਜਾਊ ਸਿਰ ਕਿੰਨੇ ਰਹਿ ਜਾਂਦੇ