ਪੰਨਾ:ਖੁਲ੍ਹੇ ਲੇਖ.pdf/277

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੧)


ਹਨ। ਇਕ ਰੇਲ ਤੇ ਚੜ੍ਹਨਾ ਧਨ ਉਪਜਾਉ ਕੰਮ ਲਈ ਹੈ, ਉਹ ਤਾਂ ਠੀਕ ਰੇਲ ਦੀ ਆਮਦਨ ਹੋਈ, ਉਹ ਧਨ ਉਪਜਾਊ ਕੰਮ ਦਾ ਖਰਚ ਖਾਤਾ ਹੋਇਆ ਇਸ ਤਰਾਂ ਅਸਬਾਬ ਵੇਚਣ ਲਈ ਲਦ ਕੇ ਇਕ ਥਾਂ ਥੀਂ ਦੂਜੇ ਥਾਂ ਲੇ ਜਾਣਾ ਵੀ ਧਨ ਉਪਜਾਉ ਕੰਮ ਵਿੱਚ ਮਜੂਰੀ ਦਾ ਹਿੱਸਾ ਹੋਇਆ ਪਰ ਧਨ ਉਪਜਾਉ ਕੰਮਾਂ ਥੀਂ ਛੁਟ ਹੋਰ ਕੋਈ ਆਮਦਨ ਜੋ ਹੁੰਦੀ ਹੈ ਉਹ ਧਨ ਖਲੇਰੂ ਆਮਦਨ ਹੈ ਉਹ ਸੱਚੀ ਆਮਦਨ ਨਹੀਂ, ਇਕ ਗੌਰਮਿੰਟ ਦੇ ਨੌਕਰ ਦੀ ਤਨਖਾਹ ਧਨ ਉਪਜਾਉ ਆਮਦਨ ਨਹੀਂ ਪਰ ਇਹ ਸਭ ਮਨਾਫੇ ਤੇ ਸਜੁਰੀਆਂ ਖਰਚ ਦੇ ਖਾਤੇ ਕਢਕੇ ਨਿਰੀ ਧਨ ਉਪਜਾਊ ਤਾਕਤ ਜੇ ਸਿਰੇ ਪਰਤੀ ਦੇਖੋਗੇ ਤਦ ਮਹੀਨੇ ਵਿੱਚ ਇਕ ਪੈਸਾ ਵੀ ਮੁਸ਼ਕਲ ਨਾਲ ਬਣੇਗਾ। ਸੋ ਜਿਸ ਮੁਲਕ ਵਿੱਚ ਧਨ ਉਪਜਾਣ ਦੀ ਤਾਕਤ ਇੰਨੀ ਘਟ ਹੋ ਗਈ ਹੋਵੇ ਉਸ ਪਾਸੋਂ ਇਹ ਉਮੇਦ ਕਰਨੀ ਕਿ ਉਹ ਕਦੀ ਆਜ਼ਾਦ ਆਪਣੀਆਂ ਬਾਹਾਂ ਦੇ ਬਲ ਹੋ ਸੱਕਦਾ ਹੈ ਨਿਰਾ ਅਕਲੀ ਪਾਗਲਪਨ ਹੈ। ਇਸ ਕਰਕੇ ਕਿਸੀ ਹੋਰ ਤਾਕਤ ਦੇ ਆਸਰੇ ਸਨ੍ਹੇ ਸਨ੍ਹੇ ਸਮਾ ਪਾ ਕੇ ਸਾਡੇ ਜਿਹੇ ਮੁਲਕ ਆਜ਼ਾਦ ਹੋ ਸਕਦੇ ਹਨ। ਇਹ ਅਸਲ ਮੰਨ ਕੇ ਅਗੇ ਵਧਣ ਦੀ ਕਰਨੀ ਚਾਹੀਦੀ ਹੈ। ਰੂਸ ਨੇ ਇਹ ਕੀਤਾ ਸਾਨੂੰ ਵੀ ਉਨ੍ਹਾਂ ਦੇ ਪੂਰਨਿਆਂ ਉੱਪਰ ਚੱਲਣਾ ਚਾਹੀਦਾ ਹੈ-ਇਹ ਸਭ ਗੱਲਾਂ ਕੂੜੀਆਂ ਹਨ।