( ੨੬੩ )
ਕਿੱਥੇ ਕਿੱਥੇ ਹਨ, ਧਨ ਵਾਲੇ ਜਿਹੜੇ ਬਹੁਤ ਰੁਪੈ ਖਰਚ ਕੇ ਕੌਂਸਲਾਂ ਵਿੱਚ ਜਾ ਸੱਕਣ, ਉਹ ਚੰਗੇ ਵੀ ਹੋ ਸਕਦੇ ਹਨ, ਪਰ ਅਮੂਮਨ ਮਾੜੇ ਤੇ ਨਲੈਕ ਹੁੰਦੇ ਹਨ ਕਿਉਂਕਿ ਉਨ੍ਹਾਂ ਕਦੀ ਦੁਖ ਤੱਕਿਆ ਹੀ ਨਹੀਂ ਹੁੰਦਾ। ਗਰੀਬ ਮਿਹਨਤ ਕਰਦੇ ਹਨ ਤੇ ਉਨ੍ਹਾਂ ਵਿੱਚੋਂ ਕੋਈ ਕੋਈ ਚੰਗਾ ਨਿਕਲ ਪੈਂਦਾ ਹੈ ਪਰ ਉਹ ਆਮ ਕਰਕੇ ਛਛਰੇ ਤੇ ਨਿੱਕੇ ਪਾਣੀਆਂ ਵਿੱਚ ਰਹਿ ਰਹਿ ਕੇ ਘਲੇ ਜਿ ਹੁੰਦੇ ਹਨ। ਅਮੀਰ ਫਿਰ ਵੀ ਕੁਛ ਆਮ ਕਰਕੇ ਗੰਭੀਰ ਹੁੰਦੇ ਹਨ, ਸੋ ਇਸ ਤਰਾਂ ਦੇ ਗੁਣ ਔਗੁਣ ਸਬ ਵਿੱਚ ਹੁੰਦੇ ਹਨ, ਪਰ ਜਿਸ ਤਰਾਂ ਘੜ ਦੌੜ ਵਿੱਚ ਜੂਆ ਖੇਡਣ ਵਾਲੇ ਬੜੀ ਗੌਹ ਨਾਲ ਹਰ ਇਕ ਘੋੜੇ ਦੀ ਨਸਲ ਸੁਭਾ ਆਦਿ ਸਬ ਦੇ ਜਾਣੂ ਹੁੰਦੇ ਹਨ। ਹੁ-ਬਹੂ ਇਸੀ ਤਰਾਂ ਹਰ ਇਕ ਵੋਟ ਦੇਣ ਵਾਲੇ ਨੂੰ ਆਪਣੇ ਮੁਲਕੀ ਕੰਮਾਂ ਦੀ ਘੋੜ ਦੌੜ ਵਿੱਚ ਜਿਨ੍ਹਾਂ ਪਸ਼ੂਆਂ ਨੂੰ ਦੌੜਾਨਾ ਹੈ ਉਨ੍ਹਾਂ ਦਾ ਹਸਬ ਨਸਬ ਦਾ ਪੂਰਾ ਚਿੱਠਾ ਦਿਮਾਗ ਵਿੱਚ ਰਖਣਾ ਜਰੂਰੀ ਹੈ, ਇਹ ਯਾਦ ਰਹੇ ਕਿ ਜਿਹੜਾ ਪੂਰਾ ਇਨਸਾਨ ਹੋਵੇ ਉਹ ਹਕੂ-ਮਤ ਕਰ ਹੀ ਨਹੀਂ ਸਕਦਾ, ਜਦ ਤਕ ਦੁਨੀਆਂ ਪਸ਼ੂ ਹੈ। ਸਜ਼ਾਵਾਂ ਤੇ ਜੇਹਲਖਾਨੇ ਤੇ ਰੱਸੇ ਪਸ਼ੂਆਂ ਨੂੰ ਕਾਬੂ ਕਰਦੇ ਹਨ ਜਦ ਤਕ ਖੁਦਗਰਜ਼ੀ ਤੇ ਹੋਰ ਪਸ਼ੂਆਂ ਵਾਲੇ ਸੁਭਾ ਸਾਡੇ ਵਿੱਚ ਹਨ, ਜਦ ਤਕ ਹਰ ਇਕ ਨਿਰਾ ਦੇਵਤਾ ਨਹੀਂ ਹੋ ਜਾਂਦਾ, ਤਦ ਤਕ ਮੁਲਕੀ ਮਾਮਲਿਆਂ ਵਿੱਚ ਚੰਗੇ ਨੀਤੀ ਪ੍ਰਭੀਨ