ਪੰਨਾ:ਖੁਲ੍ਹੇ ਲੇਖ.pdf/281

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬੫)


ਬੰਦਾ ਹੀ ਨਹੀਂ, ਸੋ ਇਹ ਕਥਨ ਮਹਾਤਮਾਂ ਗਾਂਧੀ ਦਾ ਸੱਚ ਨਹੀਂ, ਉੱਚੀ ਸ਼੍ਰੇਣੀ ਦੇ ਲੋਕ ਇਨ੍ਹੀ ਪਸ਼ੂ ਬ੍ਰਤੀ ਆਪਣੇ ਵਿੱਚ ਇਕੱਤ੍ਰ ਹੀ ਨਹੀਂ ਕਰ ਸੱਕਦੇ ਕਿ ਉਹ ਮੁਲਕੀ ਤੇ ਮਜ਼੍ਹਬੀ ਮਾਮਲਿਆਂ ਦੀ ਅਗਵਾਨੀ ਕਰਨ, ਉਹ ਤਾਂ ਕਿਸੇ ਹੋਰ ਤਬਕੇ ਵਿਚ ਪਰਉਪਕਾਰ ਕਰਨ ਵਾਲੇ ਹੁੰਦੇ ਹਨ, ਉਨ੍ਹਾਂ ਦਾ ਕੰਮ ਘਰ ਆਟਾ, ਦਾਲ, ਘਿਓ ਪਹੁੰਚਾਣ ਦਾ ਨਹੀਂ ਹੁੰਦਾ। ਹਰ ਇਹ ਮੁਲਕ ਦੇ ਮਾਮਲੇ ਬਸ ਘਰ ਦੀਆਂ ਲੂਣ, ਹਲਦੀ, ਲੱਕੜੀਆਂ, ਤੇ ਇਹੋ ਘਰ ਦੀਆਂ ਫੱਕੜੀਆਂ ਵਰਗੇ ਹਨ। ਸੋ ਜਦ ਤਕ ਸਾਰੇ ਦੇਵਤੇ ਨਹੀਂ ਹੋ ਜਾਂਦੇ ਹਕੂਮਤਾਂ ਪਸ਼ੂਆਂ ਦੀਆਂ ਰਹਿਣਗੀਆਂ ਤੇ ਬੜੀ ਮੱਧਮ ਚਾਲ ਨਾਲ ਨੂੰ ਕਦੀ ਸਮਾ ਪਾ ਕੇ ਦੁਨੀਆਂ ਦੇ ਰੁਖ ਬਦਲਣਗੇ, ਤੇ ਜਦ ਦੇਵਤੇ ਸਾਰੇ ਹੋ ਜਾਣਗੇ, ਤਦ ਈਸਾ ਵਰਗੇ ਬੰਦੇ ਰਾਜੇ ਮੁੜ ਸੱਚੇ ਰਾਜੇ ਹੋਣਗੇ, ਜਿਹੜੇ ਰੂਹਾਂ ਨੂੰ ਠੰਡਾ ਪਾਣਗੇ ਉਹ ਸੱਚ ਦਾ ਰਾਜ ਹੋਵੇਗਾ, ਤਦ ਤਕ ਉਹ ਰਾਮ ਰਾਜ ਨਹੀਂ ਭਾਵੇਂ ਲੱਖ ਯੰਗ ਇੰਡੀਆ ਇਕ ਇਕ ਗਲੀ ਥਾਂ ਨਿਕਲਣ, ਤੇ ਭਾਵੇਂ ਲੱਖ ਲੱਖ ਗਾਂਧੀ ਇਕ ਇਕ ਮਹੱਲੇ ਵਿੱਚ ਆਹਿੰਸਾ ਦਾ ਉਪਦੇਸ਼ ਕਰਦੇ ਫਿਰਨ ਦੁਨੀਆਂ ਦੀ ਖੁਦਗਰਜ਼ੀ ਨਹੀਂ ਮਿਟ ਸੱਕਦੀ॥

ਇਸ ਵਾਸਤੇ ਜਰੂਰੀ ਜਿੰਮੇਵਾਰੀ ਹਰ ਇਕ ਸਿਰ ਤੇ ਹੈ ਕਿ ਘੋੜ ਦੌੜ ਦੇ ਘੋੜਿਆਂ ਵਾਂਗ ਆਪਣੇ ਮੁਲਕੀ ਕਰਮ-