ਪੰਨਾ:ਖੁਲ੍ਹੇ ਲੇਖ.pdf/283

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬੭ )ਚਲੰਤ ਨੋਟ.

(ਲੇਖਾਂ ਦੇ ਨੰਬਰ ਦਿੱਤੇ ਹਨ ਅਰ ਖਾਸ ਖਾਸ ਨੁਕਤਿਆਂ ਉੱਪਰ ਪਾਠਕਾਂ ਲਈ ਨੋਟ ਦਿੱਤੇ ਗਏ ਹਨ)

੧. ਪਿਆਰ-ਖਾਸ ਨੁਕਤਾ ਫਿਲਸਫੇ ਦਾ ਇਹ ਹੈ ਕਿ ਪਿਆਰ ਸਹਿਜ ਸੁਭਾਰਸਿਕ ਕਿਰਤ ਹੈ, ਇਕ ਪ੍ਰਦੀਪਤ ਰੂਹ ਹੈ, ਉਸ ਥੀਂ ਹਿਠਾਹਾਂ ਹਨ ਸਭ ਅਕਲ ਦੇ ਗਿਆਨ ਤੇ ਜਿਸਮ ਦੇ ਕਰਤਬ, ਆਦਿ ਖਿੱਚ ਤੇ ਅੰਤ ਵਿਸਮਾਦ, ਤੇ ਫਿਰ ਖਿੱਚ ਤੇ ਵਿਸਮਾਦ ਦੇ ਹੁਲਾਰਿਆਂ ਵਿੱਚ ਰੂਹ ਦਾ ਪੀਘਾਂ ਝੂਟਨਾ ਪਿਆਰ ਜੀਵਨ ਹੈ, ਪੰਜਾਬ ਵਿੱਚ ਇਹਨੂੰ ਸੁੱਚੀ ਤੇ ਸੱਚੀ ਫਕੀਰੀ ਕਿਹਾ ਜਾਂਦਾ ਹੈ। ਇਸ ਪਿਆਰ ਦੇ ਰੰਗ, ਖਿੱਚ ਵਿੱਚ ਖਚੀਣਾ, ਦਰਦੀਣਾ, ਤੇ “ਹਰ ਹਰ" ਗਾਂਵਣਾ ਤੇ ਮਨ ਵਿੱਚ ਰਜ਼ਾ ਉੱਪਰ ਟਿਕਾ ਵਿੱਚ ਰਹਿਣਾ, ਕਿਸੀ ਤਰਾਂ ਦੀ ਬੇਚੈਨੀ ਵਿੱਚ ਨਾ ਜਾਣਾ, ਨੈਣ ਰੰਗੀ ਫਕੀਰੀ ਦੇ ਲਛਣ ਹਨ।।

ਸਫਾ ੩ ਨਿਰੋਲ ਰੂਪ-ਇਥੇ ਰੂਪ ਦੇ ਅਰਬ ਸੁੰਦਰਯਤਾ, ਸੁਹਣਪ ਦੇ ਹਨ, ਫਿਲਸਫੇ ਦੇ ਨਾਮ ਰੂਪ ਵਲ ਕੋਈ ਇਸ਼ਾਰਾ ਨਹੀਂ, ਰੂਪ ਨੂੰ ਹੀ ਕੀਟਸ ਨੇ ਸੱਚ ਕਿਹਾ ਹੈ। ਰੂਪ ਰੂਹ ਦਾ ਭਾਨ, ਗਿਆਨ, ਤੇ ਖੋਰਾਕ ਹੈ।