ਪੰਨਾ:ਖੁਲ੍ਹੇ ਲੇਖ.pdf/286

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭o )


ਦੱਸਣ ਵਾਲੇ ਹੋ ਸੱਕਦਾ ਹੈ ਸੱਚੇ ਨਾ ਹੋਣ, ਹੋ ਸੱਕਦਾ ਹੈ ਦੋ ਜਮਾ ਦੋ ਬਣਿਆ ਸਿਫਰ ਦੱਸਣ ਵਾਲੇ ਜਿਆਦਾ ਤੇ ਦਰ ਹਕੀਕਤ ਸੱਚ ਹੋਣ, ਬਨਫਸ਼ੇ ਨੂੰ ਦੇਖਕੇ ਕਵੀ ਦਾ ਕਹਿਣਾ ਕਿਸੇ ਦੀ ਅਖ ਹੈ ਜਿਆਦਾ ਸੱਚ ਦਾ ਪ੍ਰਕਾਸ਼ਕ ਹੋ ਸੱਕਦਾ ਹੈ ਤੇ ਬਨਫਸ਼ੇ ਨੂੰ ਕੈਮੀਕਲ ਮੁਰਕਬ ਕਹਿਣਾ ਜਿਆਦਾ ਕੂੜ ਦੇ ਨੇੜੇ ਹੋ ਸੱਕਦਾ ਹੈ।

(ਸਫਾ ੩੪ ਲੈਫਕੈਡੀਉ ਹੈਰਨ)-(ਇਹ ਕਿਤਾਬ ਵਿੱਚ ਲੈਕਫੈਡੀਉ ਹੈਰਨ ਛਪ ਗਿਆ ਹੈ ਸੋਧ ਲੈਣਾ)-ਇਹ ਇਕ ਅੰਗਰੇਜ਼ ਜਾਪਾਨ ਮੁਲਕ, ਜਾਪਾਨ ਦੇ ਜੀ, ਜਾਪਾਨ ਦੇ ਸਾਹਿਤ੍ਯ ਤੇ ਜਾਪਾਨ ਦੇ ਲੋਕਾਂ ਦਾ ਬੜਾ ਆਸ਼ਿਕ ਹੋਇਆ ਹੈ, ਆਪ ਨੇ ਬਹੁਤ ਸਾਰੀਆਂ ਪੁਸਤਕਾਂ ਜਾਪਾਨ ਪਰ ਲਿਖੀਆਂ ਹਨ ਅਰ ਆਪ ਇਕ ਜਾਪਾਨੀ ਸਵਾਣੀ ਨਾਲ ਵਿਆਹ ਕਰਕੇ ਉਥੇ ਹੀ ਰਹਿ ਪਏ॥

ਚੈਰੀ-ਚੈਰੀ ਜਾਪਾਨ ਦਾ ਕੌਮੀ ਫਲ ਹੈ ਚੇਤਰ ਵਿਸਾਖ ਚੜ੍ਹੇ ਸਾਰਾ ਜਾਪਾਨ, ਉਹਦੇ ਬਾਗ ਬਗੀਚੇ ਇਸ ਫੁੱਲ ਨਾਲ ਭਰ ਜਾਂਦੇ ਹਨ। ਸ਼ਗੂਫਾ ਵੇਖਣ ਦੀਆਂ ਛੁੱਟੀਆਂ ਹੁੰਦੀਆਂ ਹਨ। ਜਾਪਾਨੀ ਅਨਮਤ ਹੋਏ ਇਸ ਫੁੱਲ ਦੀਆਂ ਪੰਖੜੀਆਂ ਦੀ ਬਸੰਤ ਬਰਖਾ ਵਿੱਚ ਵਿਚਰਦੇ ਹਨ॥