ਪੰਨਾ:ਖੁਲ੍ਹੇ ਲੇਖ.pdf/288

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੨)


ਕਾਸਮਿਕ ਹੋ ਜਾਂਦਾ ਹੈ ਆਪ ਨਹੀਂ ਰਹਿੰਦਾ ਪਰ ਕੁਲ ਜਗਤ ਦਾ ਰੂਹ ਆਪੇ ਵਿੱਚ ਆ ਜਾਂਦਾ ਹੈ। ਅਨੰਤ ਦੀ ਭਾਨ ਹੁੰਦੀ ਹੈ ਤੇ ਅੰਤ ਵਾਲਾ ਵੀ ਅਨੰਤ ਹੋ ਨਿਬੜਦਾ ਹੈ।


੫. ਆਰਟ- ਇਹ ਲੇਖ ਜਾਪਾਨ ਦੇ ਜੀਵਨ ਦੀ ਅਧਾਰ ਪਰ ਲਿਖਿਆ ਹੈ, ਆਰਟ ਜਿਸ ਤਰਾਂ ਜਾਪਾਨ ਵਿੱਚ ਫਲਿਆ ਹੈ ਉਹਦਾ ਜ਼ਿਕਰ ਕੀਤਾ ਹੈ।

(ਸਫਾ ੮੭) ਪੌੜੀਆਂ, ਜਾਪਾਨ ਵਿੱਚ ਸੁਹਣੀਆਂ ਥਾਵਾਂ ਤੇ ਪੱਥਰ ਦੀਆਂ ਪੌਹੜੀਆਂ ਨੀਵੇਂ ਥਾਵਾਂ ਥੀਂ ਉੱਤੇ ਜਾਣ ਦਾ ਜੀਨਾ ਬਣ ਰਹੀਆਂ ਹਨ, ਇਹ ਬੁਧ ਮਤ ਦੇ ਚਿਤ੍ਰ ਹਨ, ਉਹ ਪੌਹੜੀਆਂ ਸਦਾ ਚਾਹੜ ਹੀ ਰਹੀਆਂ ਹਨ, ਕਿਸੀ ਮੰਜ਼ਲ ਮਕਸੂਦ ਨੂੰ ਨਹੀਂ ਲੈ ਜਾ ਰਹੀਆਂ, ਜਿੰਦਗੀ ਉੱਪਰ ਚੜ੍ਹਨਾ ਹੈ, ਅਪੜਨਾ ਕਿਧਰੇ ਨਹੀਂ, ਜਿਵੇਂ-ਬੜੀ ਹੀ ਸੋਹਣੀ ਗੋਂਦ ਦੇ ਕਵਿਤਾ ਰੂਪ ਉਹ ਪੱਥਰ ਹਨ। ਕਹੀਆਂ ਸੋਹਣੀਆਂ ਹਨ ਆਪਣੀ ਬਚੀਲੀ ਜਿਹੀ ਸਾਦਗੀ ਵਿੱਚ ਉੱਚਾ ਕਰਦੀਆਂ ਹਨ, ਰਾਹ ਵੀ ਹਨ, ਪਰ ਕਿਸੀ ਖਾਸ ਥਾਂ ਨੂੰ ਨਹੀਂ ਲੈ ਜਾ ਰਹੀਆਂ।