ਪੰਨਾ:ਖੁਲ੍ਹੇ ਲੇਖ.pdf/291

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੫)

ਤੇ ਕੀ ਜਿਸਮ ਦੇ ਕੰਮ ਸਭ ਪੂਜਾ ਹੁੰਦੇ ਹਨ, ਨਹੀਂ ਤਾਂ ਜੀਵਨ ਨੂੰ ਉਹ ਸੁਗੰਧਿਤ ਸੌ ਨਹੀਂ ਆਈ ਜਿਸ ਨੂੰ ਸੁਣ ਕੇ ਫਿਰ ਕਿਸੀ ਹੋਰ ਗੱਲ ਦੇ ਸੁਣਨ ਦੀ ਲੋੜ ਨਹੀਂ ਰਹਿੰਦੀ।


੧੦ ਮਿਤ੍ਰਤਾ

ਛੂਹੀ ਮੂਹੀ ਤਾ-- ਛੋਹ ਲੱਗਿਆਂ ਹੀ ਖਿੜ ਜਾਣ ਦਾ ਗੁਣ, ਯਾ ਹਿਸ ਜਾਣ ਦਾ ਗੁਣ, ਇਹ ਅਨੇਕ ਅਸਰਾਂ ਹੇਠ ਰੂਹ ਦੇ ਹਲਕਾ ਤੇ ਭਾਰਾ ਹੋ ਜਾਣ ਤੇ ਉਹਦੀ ਗਿਆਤ ਹੋ ਜਾਂਣ ਦੀ ਅੰਦਰਲੀ ਰੂਹਾਨੀ ਨਿਜ਼ਾਕਤ ਹੈ ਜਿਹੜੀ ਸੱਚੀ ਅੰਤਰਯਾਤਮਾ ਹੈ।

੧੧. ਘਲੋਈ ਗਲੇਸ਼ੀਅਰ ਦੀ ਯਾਤ੍ਰਾ।

ਇਹ ਇਕ ਟੱਬਰ ਦੀ ਯਾਤ੍ਰਾ ਦੀ ਡਾਇਰੀ ਹੈ, ਲਿਖਣ ਵਾਲੀ ਬੀਬੀ ਦਯਾ ਕੌਰ ਮਲਕ ਅਤਰ ਸਿੰਘ ਜੀ ਦੀ ਸਪੁਤ੍ਰੀ ਹੈ ਤੇ ਜਿੰਨੇ ਨਾਮ ਆਉਂਦੇ ਹਨ, ਉਹ ਆਪਣੇ ਟੱਬਰ ਦੇ ਨਾਮ ਹਨ। ਗਲੇਸ਼ੀਅਰ ਬਰਫ ਦਾ ਦਰਯ ਹੁੰਦਾ ਹੈ ਜੋ ਉਪਰਲੀਆਂ ਬਰਫਾਨੀ ਚੋਟੀਆਂ ਥੀਂ ਖਿਸਕ ਚਲ ਪੈਂਦਾ ਹੈ।