ਪੰਨਾ:ਖੁਲ੍ਹੇ ਲੇਖ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੨੨ )

ਕਵੀ ਦੇ ਦਿਲ-ਸਮੁੰਦ੍ਰ ਦੀ ਰੰਗਣ ਨਾਲ ਡਲ੍ਹਕਦੀ ਕਵਿਤਾ ਉਦਯ ਹੁੰਦੀ ਹੈ। ਇਕ ਅਨੰਤ ਦੀ ਦਵਿਤਾ ਵਿੱਚ ਘੁਲਿਆ ਕੋਈ ਅਲਾਪ ਹੈ ਤੇ ਉਹ ਕਦੀ ਕਦੀ ਸਦੀਆਂ ਵਿੱਚ ਇਕ ਜਾਂ ਵੇਰੀ ਇਕ ਅਚੰਬਾ ਕਰ ਦੇਣ ਵਾਲੀ, ਸੁਤਿਆਂ ਦੇ ਰੂਹ ਜਗਾਣ ਵਾਲੀ ਕੋਈ ਇਲਾਹੀ ਸੁਰ ਦੀ ਛੇੜ ਹੈ ਤੇ ਉਹ ਦਿਲ ਨੂੰ ਖਿੱਚ ਪਾਂਦੀ ਹੈ॥

ਉਸੀ ਤਰਾਂ ਜਿਸ ਤਰਾਂ ਇਕ ਹਰਨੀ ਮੂੰਹ ਉੱਚਾ ਕਰਕੇ ਆਪਣੇ ਵਿਛੜੇ ਸਾਥੀ ਦੀ ਆਵਾਜ਼ ਨੂੰ ਸੁਣਦੀ ਹੈ ਤੇ ਬਿਹਬਲ ਹੁੰਦੀ ਹੈ । ਤਿਵੇਂ ਹੀ ਕਵੀ ਦੇ ਦਿਲ ਦੀ ਅਵਾਜ਼ ਸਦੀਆਂ ਦੇ ਕੰਨ ਖੜੇ ਕਰ ਦਿੰਦੀ ਹੈ। ਸੁਰਤਿ ਨੂੰ ਖਿਚ ਪਾਂਦੀ ਹੈ ਤੇ ਕੜਾਕਾ ਦੇ ਕੇ ਸੁਰਤਿ ਨੂੰ ਮਾਮੂਲੀ ਧਰਤ ਥੀਂ ਉਠਾ ਕੇ ਉੱਚਾ ਕਰਕੇ ਅਣ ਡਿੱਠੇ ਗਗਨਾਂ, ਉੱਚਿਆਂ ਦਮਕਦਿਆਂ ਗਗਨਾਂ ਵਿੱਚ ਸਥਿਤੀ ਦੇ ਦਿੰਦੀ ਹੈ ॥

ਇਹ ਮਿੱਟੀ ਘੱਟਾ, ਇਹ ਕਾਹਲਾਪਣ ਖੱਪ, ਕ੍ਰਿਝ,ਇਹ ਧੂੜ ਲਿਬੜੀ ਅਣ ਨਹਾਤੀ ਜਿਹੀ ਮਾਦੀ ਭਾਰੀ ਹਾਲਤ ਨੂੰ ਸਾਫ ਸੁਥਰਾ ਕਰਕੇ ਹਲਕਾ ਫੁੱਲ ਕਰ ਦਿੰਦੀ ਹੈ। ਜਿਸਮ ਥੀਂ ਉਠ ਬੰਦੇ ਨੂੰ ਰੂਹ ਵਿੱਚ ਕਾਇਮ ਕਰ ਦਿੰਦੀ ਹੈ । ਬਸ ਐਸੀ ਕਵੀ ਦੀ ਆਵਾਜ਼ ਹੈ:-

ਕਵਿਤਾ ਨੈਣਾਂ ਵਿੱਚ ਸੁਫਨੇ ਲਟਕਾ ਦਿੰਦੀ ਹੈ । ਦਿਲਾਂ ਵਿੱਚ ਅਸ਼ਰੀਰੀਆਂ ਦੇ ਮੇਲੇ ਕਰਾ ਦਿੰਦੀ ਹੈ। ਨਵਾਂ ਅਕਾਸ਼, ਨਵੀਂ ਧਰਤ, ਨਵੀਂ ਦੁਨੀਆਂ ਤੇ ਸੋਹਣੀ ਦੁਨੀਆਂ