( ੨੩ )
ਰਚ ਵਿਖਾਂਦੀ ਹੈ। ਹਰ ਇਕ ਜਵਾਨ ਗੱਭਰੂ ਤੇ ਜਵਾਨ ਕੁੜੀ ਉੱਪਰ ਆਪਣੀ ਜਵਾਨੀ ਇਕ ਕਵਿਤਾ ਦਾ ਰੰਗ ਜਮਾਂਦੀ ਹੈ। ਉਨ੍ਹਾਂ ਲਈ ਅਕਾਸ਼ ਧਰਤ ਨਵੇਂ ਹੋ ਜਾਂਦੇ ਹਨ। ਇਕ ਅਜੀਬ ਅਨੋਖਾ ਚਾ ਉਨ੍ਹਾ ਦੀ ਰਗ ਰਗ ਵਿੱਚ ਗੇੜੇ ਲਾਂਦਾ ਹੈ। ਭਾਵੇਂ ਉਸ ਜਵਾਨੀ ਦਾ ਚਾ ਕੁਸੰਭੇ ਦਾ ਰੰਗ ਹੁੰਦਾ ਹੈ, ਥੋੜਾ ਚਿਰ ਰਹਿੰਦਾ ਹੈ, ਸ਼ਰਾਬ ਦੇ ਨਸ਼ੇ ਵਾਂਗ ਉਤਰ ਜਾਂਦਾ ਹੈ, ਤਾਂ ਵੀ ਇਕ ਭਾਨ ਮਾਤ ਵਿਖਾਵਾ ਤਾਂ ਕਵਿਤਾ ਦੇ ਰੰਗ ਦਾ ਹਰ ਕੋਈ ਆਪ ਬੀਤੀ ਗੱਲ ਵਾਂਗ ਸਾਖਯਾਤਕਾਰ ਕਰ ਲੈਂਦਾ ਹੈ। ਕਵਿਤਾ ਦਾ ਰੰਗ ਬਸ ਉਹੋ ਜਿਹਾ ਹੈ, ਪਰ ਪੱਕਾ ਰੰਗ ਮਜੀਠੀ ਹੁੰਦਾ ਹੈ।ਜਿਸ ਬੰਦੇ ਨੂੰ ਸਦਾ ਜਵਾਨੀ ਦਾ, ਸਦਾ ਬਹਾਰ ਦਾ ਖੇੜਾ ਚਡੀਆ ਰਹੇ, ਕੇਸ ਧੋਲੇ ਹੋ ਜਾਣ, ਹੱਡੀ ਮਾਸ ਸਿਥਲ ਹੋ ਜਾਏ, ਨਿਰਬਲ, ਗਰੀਬ ਹੋਵੇ ਪਰ ਰੂਹ ਵਿੱਚ ਸਦਾ ਬਸੰਤ ਦੇ ਰੰਗ ਖਿੜੇ ਹੋਣ ਉਹ ਭਾਵੇਂ ਇਕ ਅੱਖਰ ਨਾ . ਲਿਖੇ ਭਾਵੇਂ ਇਕ ਵਚਨ ਨਾ ਬੋਲੇ, ਉਹ ਕਵੀ ਹੈ।
ਉਹਦਾ ਤੱਕਣਾ, ਉਹਦੇ ਬਾਂਹ ਦੀ ਉਲਾਰ, ਉਹਦਾ ਬਹਿਣਾ, ਚਲਣਾ, ਖਾਣਾ, ਪੀਣਾ, ਪਹਿਨਣਾ ਕਾਵਯ ਹੈ, ਜੇ ਕਦੀ ਕੋਈ ਗੱਲ ਕਰੇ ਤਾਂ ਉਹ ਲਿਖ ਲਈ ਜਾਏ,ਉਹ ਉੱਚਾ ਸ਼ਾਹਿਤ ਹੈ, ਕਵਿਤਾ ਹੈ।
ਕਵਿਤਾ ਜੀਵਨ ਰੰਗ ਹੈ। ਇਸ ਇਕ ਸਤਰ ਲਈ ਵਰ੍ਹਿਆਂ ਬੱਧੀ ਬਿਰਹਾਂ ਦੀ ਝੀਣੀ-ਬਾਣ-ਬਰਖਾ ਸਹਿਣੀ ਪੈਂਦੀ ਹੈ। ਸਾਰੀ ਉਮਰ ਬੀਤ ਜਾਏ ਤੇ ਇਕ ਪੱਕੇ