ਇਹ ਵਰਕਾ ਤਸਦੀਕ ਕੀਤਾ ਗਿਆ ਏ
(੨੬)
ਮੀਰਾਂ ਬਾਈ ਦਾ ਕਥਨ:-
ਰਾਣਾ ਰੂਠੇ ਨਗਰੀ ਰਾਖੇ,
ਹਰਿ ਰੂਠੇ ਕਹਾਂ ਜਾਣਾ।।
ਜਰਾ ਪਾਠ ਕਰੋ, ਇਕ ਦੈਵੀ ਆਜ਼ਾਦੀ ਰਗਾਂ ਵਿੱਚ ਭਰਦੀ ਹੈ, ਰੂਹ ਵਿੱਚ ਤਾਕਤ ਆਉਂਦੀ ਹੈ। ਬਾਦਸ਼ਾਹ ਦੇਸ ਨਿਕਾਲਾ ਦਿੰਦੇ ਹਨ। ਜੇ ਮੇਰਾ ਰੱਬ ਨਾ ਰੁੱਠੇ ਤੇ ਦੁਨੀਆਂ ਦੇ ਬਾਦਸ਼ਾਹਾਂ ਦੀ ਕੀ ਪ੍ਰਵਾਹ ਹੈ? ਇਕ ਅੰਦਰ ਦਾ ਉੱਚਾ ਇਖਲਾਕ ਤੇ ਆਜ਼ਾਦੀ ਰੂਹ ਦੀ ਸ਼ਿਸਤ ਸਿੱਧੀ ਕਰਦੀ ਹੈ। ਕਦੀ ਆਦਮੀ ਇਸ ਦੇ ਪਾਠ ਥੀਂ ਰੱਜਦਾ ਨਹੀਂ॥
ਸ੍ਰੀ ਗੁਰੂ ਨਾਨਕ ਚਮਤਕਾਰ ਦੇ ਕਰਤਾ ਜੀ ਦਾ ਕਥਨ:-
ਬਾਰਾਂ ਹਿ ਬਰਸ ਬੀਤੇ,
ਬਾਲਮ ਬਿਦੇਸ ਧਾਏ॥
ਆਯਾ ਨ ਸੁਖ ਸੁਨੇਹਾ,
ਧੌਲੇ ਹੋ ਕੇਸ ਆਏ॥
ਜਰਾ ਅਮਲ ਕਰਕੇ ਤੱਕੋ, ਇਨ੍ਹਾਂ ਸਤਰਾਂ ਵਿੱਚ ਕਿੰਨਾਂ ਬਿਰਹਾ ਭਰਿਆ ਹੋਇਆ ਹੈ॥
ਫਿਰ ਉਨ੍ਹਾਂ ਦੀਆਂ ਇਹ ਸਤਰਾਂ:-
ਠਹਿਰ ਜਾਈਂ ਠਹਿਰ ਜਾਈਂ,
ਗੁਰੂ ਦੇ ਪਿਆਰਿਆ॥
ਪਵਣ ਵੇਗ ਕੌਣ ਰੋਕੇ,
ਬੱਦਲਾਂ ਨੂੰ ਕੌਣ ਠਾਕੇ॥