ਪੰਨਾ:ਖੁਲ੍ਹੇ ਲੇਖ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੭ )

ਧੂਰਾਂ ਥੀਂ ਜੋ ਚਾਲ ਪਾਏ,

           ਟਰਨ ਨਹੀਂ ਟਾਰਿਆ।            
   ਇਨ੍ਹਾਂ ਵਿੱਚ ਰੂਹ ਦੇ ਦੇਸ਼ ਦਾ ਅਕਾਸ਼ ਦਿੱਸਦਾ ਹੈ,      
 ਸਹਿਜ ਸੁਭਾ ਸਪੇਸ ਕੋਈ ਹੋਰ ਆਣ ਪਈ ਹੈ॥

ਮੀਰਾਂ ਬਾਈ ਦੇ ਭਾਈ ਸਾਹਿਬ ਜੀ ਦੀ ਕਵਿਤਾ ਸਿੱਖ ਕਵਿਤਾ ਹੈ, ਇਥੇ ਉਨ੍ਹਾਂ ਦੇ ਪਿਆਰੇ ਗੁਰੂਆਂ ਦੀ ਕਵਿਤਾ ਦਾ ਜ਼ਿਕਰ ਹੀ ਨਹੀਂ ਕਰਦੇ, ਕਿਉਂਕਿ ਉਹ ਤਾਂ ਉਹ ਸ਼ਬਦ ਹਨ, ਜਿਨ੍ਹਾਂ ਨੂੰ ਲੱਖਾਂ ਜ਼ਿੰਦਗੀਆਂ ਅਰਪਣ ਹੋਈਆਂ ਹੋਈਆਂ ਹਨ ਤੇ ਉਹ ਅਰਸ਼ਾਂ ਕੁਰਸ਼ਾਂ ਦੇ ਰਸ ਤੇ ਅਕਾਸ਼ ਤੇ ਸੱਚ ਦੇ ਜਵਾਹਰਾਤਾਂ ਦਾ ਖਜਾਨਾ ਹਨ । ਅਸੀ ਭਾਈ ਸਾਹਿਬ ਦੀ ਕਵਿਤਾ ਉੱਪਰ ਇਥੇ ਕੁਛ ਲਿਖਣਾ ਚਾਹੁੰਦੇ ਹਾਂ, ਪਰ ਇਹ ਦਰਦ ਜਿਹੜਾ ਕੋਲੋਂ ਦੇ ਗਲ ਲੱਗੀ ਵੇਲ ਵਿੱਚ ਆਪ ਨੇ ਦੱਸਿਆ ਹੈ, ਉਹ ਕਿਸ ਤਰਾਂ ਦਿਲ ਦੇ ਚੁੱਪ ਸਰਗਮਾਂ ਵਿੱਚ ਜਾ ਕੋਈ ਰਾਗ ਛੇੜਦਾ ਹੈ:

ਕੋਲੋਂ ਦੇ ਗਲ ਲੱਗੀ ਵੇਲ ।

  ਹਾਇ ਨਾ ਧੀਕ ਸਾਨੂੰ,                 
  ਹਾਇ ਵੇ ਨਾ ਮਾਰ ਖਿੱਚਾਂ,               
  ਹਾਇ ਨਾ ਵਿਛੋੜ ਗਲ                
  ਲੱਗੀਆਂ ਨੂੰ ਪਾਪੀਆ |