ਪੰਨਾ:ਖੁਲ੍ਹੇ ਲੇਖ.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੨੯ )

ਵਿੱਥਾਂ ਵਾਲੇ ਜਗ ਵਿਚ,

                 ਵਿੱਥਾਂ ਪਈਆਂ ਚੱਪੇ , ਚੱਪੇ,                
                 ਅੱਡ ਅੱਡ ਸਭ ਕੋਈ,                  
                 ਜੋੜੀਆਂ ਨੀ ਥੋੜੀਆਂ।
                      ਵਿੱਥਾਂ ਮੇਟ ਇਕ ਹੋਏ,             
                      ਉਹਨਾਂ ਵੇਖ ਰੀਝਣਾ ਵੇ,             
                      ਬਾਹੀਂ ਗਲੇ ਲਿਪਟੀਆਂ
                      ਨਾ ਚਾਹੀਏ ਕਦੀ ਤੋੜੀਆਂ।          

ਬਨਫਸ਼ੇ ਦੇ ਫੁੱਲ ਵਿੱਚ ਕਿਹਾ ਆਪ ਇਕ ਆਪਣੇ ਜੀਵਨ ਦਾ ਭੇਤ ਇਕ ਕਾਵਯ ਰਸ ਦੇ ਨਖਰੀਲੇ ਅੰਦਾਜ਼ ਵਿੱਚ ਦੱਸਦੇ ਹਨ ।

ਬਨਫ਼ਸ਼ਾ ਦਾ ਫਲ

।}}

             ਮੇਰੀ ਛਿਪੀ ਰਹੇ ਗੁਲਜ਼ਾਰ,
                  ਮੈਂ ਨੀਵਾਂ ਉਗਿਆ।                      
             ਕੋਈ ਲਗੇ ਨਾ ਨਜ਼ਰ ਟਪਾਰ,
                  ਮੈਂ ਪਰਬਤ ਲੁਕਿਆ|                     
            ਮੈਂ ਲਿਆਂ ਅਕਾਸ਼ੋ ਰੰਗ,
                  ਜੋ ਸ਼ੋਖ ਨਾ ਵੰਨ ਦਾ। ,                   
            ਹਾਂ ਧੁਰੋਂ ਗਰੀਬੀ ਮੰਗ,
                  ਮੈਂ ਆਇਆ ਜਗਤ ਤੇ ।