ਪੰਨਾ:ਖੁਲ੍ਹੇ ਲੇਖ.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ    ਇਸ ਵਿੱਚ ਸ਼ੱਕ ਨਹੀਂ, ਕਿ ਕਵਿਤਾ ਆਪਣੀ ਹੀ ਬੋਲੀ ਵਿਚ ਉਸ ਖਾਸ ਦੇਸ਼ ਦੇ ਵਾਸੀਆਂ ਨੂੰ ਰੂਹ ਤਕ ਅਪੜਾ ਸੱਕਦੀ ਹੈ। ਇਹ ਅਸੰਭਵ ਹੈ, ਕਿ ਅੰਗ੍ਰੇਜ਼ੀ ਕਵਿਤਾ ਤੇ ਉਹਦਾ ਉਚਾਰਣ ਸਾਨੂੰ ਪੰਜਾਬੀਆਂ ਨੂੰ ਉੱਨਾਂ ਤੀਖਣ ਤੇ ਮਿੱਠਾ ਤੇ ਰਸੀਲਾ ਲੱਗੇ ਜਿਸ ਤਰਾਂ ਅੰਗ੍ਰੇਜ਼ਾਂ ਨੂੰ ਲੱਗਦਾ ਹੈ। ਮੇਰੀ ਜਾਚੇ ਇਹ ਨਾਮੁਮਕਨ ਹੈ, ਕਿ ਪੰਜਾਬੀ ਦਿਲ ਨੂੰ ਹਿੰਦੀ ਤੇ ਉਰਦੂ ਬੋਲੀ ਕਦੀ ਰੂਹ ਨੂੰ ਚੰਗੀ ਲੱਗੇ। ਜਿਸ ਵੇਲੇ ਪੰਜਾਬੀ ਮਾਂ ਤੇ ਭੈਣਾਂ ਆਪਣੇ ਪੁਤ ਤੇ ਭਰਾ ਦੇ ਗੁਜ਼ਰ ਜਾਣ ਉੱਪਰ ਰੁਦਨ ਕਰ ਕਰ ਵੈਣ ਪਾਂਦੀਆਂ ਹਨ, ਉਹ ਵੈਣ ਕਦੀ ਵੀ ਅੰਗ੍ਰੇਜੀ ਯਾ ਪਾਰਸੀ ਯਾ ਉਰਦੂ ਯਾ ਹਿੰਦੀ ਵਿੱਚ ਨਹੀਂ ਹੋ ਸਕਦੇ। ਸੋ ਜਿਸ ਤਰਾਂ ਮਾਂ ਦੇ ਖੂਨ ਤੇ ਹੱਡੀ ਨਾਲ ਸਾਡਾ ਰਿਸ਼ਤਾ ਹੈ, ਇਸੇ ਤਰਾਂ ਉਹਦੀ ਬੋਲੀ ਨਾਲ। ਰੂਹ ਤਕ ਤਾਂ ਮਾਂ ਦੀ ਬੋਲੀ ਅੱਪੜਦੀ ਹੈ, ਸੋ ਕਵੀ ਸਦਾ ਆਪਣੀ ਮਾਂ ਦੀ ਬੋਲੀ ਵਿੱਚ ਰਹਿੰਦਾ ਹੈ, ਉੱਸੇ ਨੂੰ ਉੱਚਾ ਕਰਦਾ ਹੈ। ਵਾਕ ਰਚਨਾ ਤਾਂ ਹਰ ਕੋਈ ਹਰ ਬੋਲੀ ਵਿੱਚ ਕਰ ਸੱਕਦਾ ਹੈ । ਜੇ ਉਸਨੂੰ ਅਕਲੀ ਹੁਨਰ ਆਉਂਦਾ ਹੋਵੇ, ਪਰ ਕਵਿਤਾ ਕਦੀ ~ਪਰਾਈ ਬੋਲੀ ਵਿਚ ਨਹੀਂ ਹੋ ਸੱਕਦੀ।। 
    "ਧਨੁ ਸੁ ਦੇਸ ਜਹਾ ਤੂੰ ਵਸਿਆ, '               
       ਮੇਰੇ ਸਜਣ ਮੀਤ ਮੁਰਾਰੇ ਜੀਉ ।       
    ਹਉ ਘੋਲੀ ਹਉ ਘੋਲਿ ਘੁਮਾਈ ,
       ਗੁਰ ਸਜਣ ਮੀਤ ਮੁਰਾਰੇ ਜੀਉ"।