ਪੰਨਾ:ਖੁਲ੍ਹੇ ਲੇਖ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਕੇ ਕਿਹਾ ਸੀ ਕਿ ਜਿਨ੍ਹਾਂ ਨੂੰ ਕਵਿਤਾ ਚੰਗੀ ਨਹੀਂ ਲਗਦੀ ' ਉਹ ਲੋਕੀ ਫਾਂਸੀ ਲਾ ਦਿੱਤੇ ਜਾਣ ਜੋਗੇ ਹਨ ।।

       ਇਹੋ ਜਿਹੇ ਮਾਦਾ ਚਿੱਤ ਲੋਕਾਂ ਵਿੱਚ ਤਾਂ ਅੰਤ ਇਹ ਹੈ ਹੁੰਦਾ ਹੈ ਕਿ ਆਦਮੀ ਪੱਥਰ ਦੇ ਹੋ ਜਾਂਦੇ ਹਨ। ਜਿੱਥੇ ਉਹ ਚੁੱਪ ਕਵਿਤਾ ਦਾ ਰੰਗ ਅੰਦਰੇ ਅੰਦਰ ਸਿੰਜਰਦਾ ਰਹਿੰਦਾ ਹੈ, ਉੱਥੇ ਉਨ੍ਹਾਂ ਬੰਦਿਆਂ ਦੇ ਪਿਆਰ ਨਾਲ ਬ੍ਰਿਛ ਵੀ ਰੂਹ ਹੋ ਜਾਂਦੇ ਹਨ । ਲੈਕਫ਼ਡੀਊ ਹੈਰਨਜਦ ਪਹਿਲਾਂ ਜਾਪਾਨ ਪਹੁੰਚਾ ਤਦ ਪਦਮ ਤੇ ਚੈਰੀ ਦੇ ਫੁੱਲਾਂ ਭਰੇ ਬ੍ਰਿਛ ਦੇਖ ਕੇ ਹੈਰਾਨ ਹੋਇਆ ਸੀ, ਤੇ ਉਸ ਲਿਖਿਆ ਹੈ “ਹਾਏ ! ਇਹ ਬ੍ਰਿਛ ਜਾਪਾਨਵਿਚ ਕਿਉ ਇਡੇ ਸੁਹਣੇ ਲਗਦੇ ਹਨ ? ਸਾਡੇ ਦੇਸ਼ਾਂ ਵਿਚ ਇਕ ਖਿੜਿਆ ਪਦਮ ਯਾ ਚੈਰੀ ਕੋਈ ਹੈਰਾਨ ਕਰਨ ਵਾਲੀ ਗੱਲ ਸਾਨੂੰ ਨਹੀਂ ਜਾਪਦੀ, ਪਰ ਇੱਥੇ ਇਸ ਮੁਲਕ ਵਿਚ ਇਕ ਬ੍ਰਿਛ ਇਕ ਸੁਹਣੱਪ ਤੇ ਸੁਹਜ ਦੀ ਪੂਰਨ ਕਰਾਮਾਤ ਦਿੱਸਦੀ ਹੈ । ਰੂਹ ਨੂੰ ਖਿੱਚਦੀ ਹੈ ਤੇ ਭਾਵੇਂ ਅਸਾਂ ਜਾਪਾਨ ਤੇ ਲਿਖੇ ਅਨੇਕ ਪੁਸਤਕ ਪੜ੍ਹੇ ਹੋਣ ਤੇ ਇਨ੍ਹਾਂ ਨੂੰ ਬ੍ਰਿਛਾਂ ਦੀ ਖੂਬਸੂਰਤੀ ਦੇ ਵਰਣਨ ਪੜ੍ਹੇ ਹੋਣ, ਜਦ ਪ੍ਰਤੱਖ ਇਸ ਦਿਵਯ ਦੀਦਾਰ ਨੂੰ ਕਰਦੇ ਹਾਂ, ਤਦ ਇਕ ਅਚਰਜ ਵਿਸਮਾਦ ਦੀ ਚੁੱਪ ਤੇ ਰਸਿਕ ਚੁੱਪ ਸਾਡੇ ਰੂਹ ਪਰ ਛਾ ਜਾਂਦੀ ਹੈ । ਤਸੀ ਕੋਈ ਪੱਤੀਆਂ ਨਹੀਂ ਵੇਖ ਰਹੇ. ਬ੍ਰਿਛਾਂ ਨਾਲ ਪਲਮਦੀਆਂ ਇਕ ਫੁਲ-ਪੰਖੜੀਆਂ ਦੀ ਧੁੰਧਲੀ ਕੁਹਰ