(੩੯)
ਕਵੀ ਦਾ ਦਿਲ.
ਹਨੇਰਾ ਏਵੇਂ ਚੰਗਾ ਨਹੀਂ ਲੱਗਦਾ, ਪਰ ਜਦ ਪ੍ਯਾਰਾ ਕੋਲ ਹੋਵੇ ਤਾਂ ਚਾਨਣੇ ਥੀ ਦਿਲ ਕਾਹਲਾ ਪੈਂਦਾ ਹੈ, ਹਨੇਰਾ ਸੁਖਾਂਦਾ ਹੈ। ਆਸ਼ਾ ਇਹ ਹੁੰਦੀ ਹੈ, ਕਿ ਪ੍ਯਾਰ ਦੀ ਤਲਵਾਰ ਦੀ ਮਿੱਠੀ ਤੀਬਰਤਾ ਹੋਰ ਕੋਈ ਤੱਕ ਨਾ ਲਵੇ, ਸਾਰੀ ਦੀ ਸਾਰੀ ਅੰਦਰੇ ਅੰਦਰ ਸਿੰਜਰੇ॥
ਇਸ ਤਰਾਂ ਦਾ ਸੁਖਾਂਦਾ ਚਾਨਣੇ ਥੀਂ ਵੀ ਮਿੱਠਾ ਹਨੇਰੇ ਦਾ ਪਰਦਾ ਹਰ ਕੋਮਲ ਉਂਨਰ ਵਾਲੇ ਦੇ ਚਿੱਤ ਲਈ ਵੀ ਜ਼ਰੂਰੀ ਹੈ ਅਰ ਬਿਨਾ ਚਿੱਤ ਚਾਨਣ ਦੇ ਦੀਵੇ ਦੇ ਹਿਸਾਏ ਕੋਈ ਰਸਿਕ ਉਂਨਰੀ ਕਿਰਤ ਹੋ ਹੀ ਨਹੀਂ ਸੱਕਦੀ॥
ਕਾਲੇ ਕਾਲੇ ਬੱਦਲ ਜਦ ਘਟਾ-ਟੋਪ ਆਣ ਪਰਬਤਾਂ ਤੇ ਛਾਂਦੇ ਹਨ, ਪ੍ਰਤੀਤ ਹੁੰਦਾ ਹੈ ਕਾਲੀ ਪ੍ਰਲੈ ਆ ਗਈ ਹੈ, ਪਰ ਜਿਵੇਂ ਹਿਸੇ ਦੀਵਿਆਂ ਵਿੱਚ ਪਿਆਰਾਂ ਵਾਲੇ ਚੁੱਪ ਕੋਈ ਗੱਲਾਂ ਕਰਦੇ ਹਨ ਤੇ ਉਨਾਂ ਦੇ ਹੱਥ ਪੈਰ ਪਿਆਰ ਕਾਂਬਿਆਂ ਵਿਚ ਬਰਰਾਂਦੇ ਹਨ, ਤਿਵੇਂ ਹੀ ਇਸ ਬੱਦਲ ਹਨੇਰੇ ਦੇ ਪਰਦੇ ਪਿੱਛੇ ਕਿਸੀ ਰਸਿਕ ਪੁਰਖ ਦੇ ਹੱਥ ਫੁੱਟੀ ਫੁੱਟੀ ਟੈਹਦੀ ਬਰਫ ਦੀ ਕਲਮ ਫੜੀ ਹੋਈ ਰਸਿਕ ਕਿਰਤ ਵਿੱਚ ਕੰਬ ਰਹੇ ਹਨ ਤੇ ਪਰਦੇ ਅੰਦਰ ਹਨੇਰੇ ਵਿੱਚ ਕੋਈ ਅਕਹ ਦਰਸ਼ਨ ਤਿਆਰ ਹੋ ਰਿਹਾ ਹੈ ਤੇ ਇਸ ਨਿੱਕੀ ਨਿੱਕੀ ਰਸਿਕ ਹਿਲ ਚਿਲ ਦਾ ਪਤਾ ਤਦ ਹੀ ਲੱਗਦਾ ਹੈ, ਜਦ ਉਹ ਗੂੜ੍ਹੇ