ਪੰਨਾ:ਖੁਲ੍ਹੇ ਲੇਖ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੧ )

ਰਸਿਕ ਕਿਰਤ ਵਿੱਚ ਲੱਖਾਂ ਰਸਿਕ ਕਰਤਾਰ ਆਏ ਹਨ, ਆਪਣਾ ਹੱਥ ਲਾ ਕੇ ਉਹਦੀ ਕਿਰਤ ਨੂੰ ਭਾਗ ਦੇ ਸੋਹਣੇ ਰੰਗ ਬਖਸ਼ਦੇ ਗਏ ਹਨ। ਉਸ ਰਸਿਕ ਕਿਰਤ ਦੀ ਪਰਦੇ ਪਿੱਛੇ ਹਾਲਤ ਕੁਛ ਇਕ-ਸ਼ਖਸੀ ਨਹੀਂ, ਅਨੇਕ-ਸ਼ਖਸੀ ਹੈ, ਉਹ ਆਪ ਨਰਾਂ ਤੇ ਨਾਰੀਆਂ, ਆਵੇਸਾਂ, ਦੇਵੀ ਦੇਵਤਿਆਂ ਦਾ, ਜਗਮਗ ਕਰਦੀਆਂ ਲਾਟਾਂ ਦਾ ਕੁਛ ਮਿਲਿਆ ਜੁਲਿਆ ਇਕ ਰੰਗ ਹੈ ਜੇਹੜਾ ਪਿਘਲਦਾ ਤੇ ਜੰਮਦਾ, ਮੁੜ ਜੰਮਦਾ ਤੇ ਪਿਘਲਦਾ ਹੈ|ਅੰਦਰ ਕੋਈ ਅਣਡਿੱਠਾ ਜਿਹਾ ਮੰਦਰ ਹੈ, ਪੂਜਾ ਸਦਾ ਉੱਥੇ ਬੁੱਤਾਂ ਦੀ ਹੁੰਦੀ ਹੈ ਤੇ ਇਕ ਆਦਮੀ ਖੜਾ ਪਿਆਰ ਦੀ ਪਾਗਲਤਾ ਵਿੱਚ ਲੱਖਾਂ ਦੀਵੇ ਜਗਾਏ, ਆਰਤੀ ਉਤਾਰਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ, ਕਿ ਇਕ, ਪਰਦੇ ਅੰਦਰ, ਸਮੂਹਾਂ ਦੀ ਸੁਹਣਪ ਵਾਲਾ ਹੈ, ਲੱਖਾਂ ਹੀ ਆਦਮੀ ਤੇ ਤੀਮੀਆਂ ਸੋਹਣੇ ਗਹਿਣੇ ਕੱਪੜੇ ਲਾਏ, ਕਿਸੀ ਹੱਥ ਸੰਖ, ਕਿਸੀ ਹੱਥ ਛੈਣੇ, ਕਿਸੀ ਹੱਥ ਕੇਂਸੀਆਂ, ਕਿਸੀ ਹੱਥ ਲਾਟਾਂ, ਕਿਸੀ ਹੱਥ ਘੰਟੀਆਂ, ਕਿਸੀ ਹੱਥ ਢੋਲਕੀ, ਕਿਸੀ ਹੱਥ ਕੋਈ ਸਾਜ, ਕਿਸੀ ਹੱਥ ਕੋਈਸਾਜ, ਲੱਖਾਂ ਸਾਜਾਂ ਨਾਵਾਂ ਦਾ ਸਮੂਹ ਆਰਤ ਵਿੱਚ ਸ਼ਾਮਲ ਹੈ ਤੇ ਜਗ-ਮਗ ਆਰਤੀ ਹੋ ਰਹੀ ਹੈ ਤੇ ਪਿਆਰ ਵਾਲੇ ਬੁਤਪਸਤ ਦੇ ਆਵਾਜ਼ ਦੀ ਪ੍ਰਤਿ ਧੁਨੀ ਲੱਖਾਂ ਕੰਨਾਂ ਵਿੱਚ ਭਰੀ ਮੰਦਰ * ਵਿੱਚ ਗੂੰਜ ਰਹੀ ਹੈ । ਕੁਛ ਇਸ ਤਰਾਂ ਦੀ ਅਜੀਬ ਉਸ ਦਰਸ਼ਨਾਂ ਨੂੰ ਕਰਾਣ ਵਾਲੇ ਦੇ ਰੂਹ ਦੀ ਅਠਪਹਿਰੀ