( ੪੩ )
। ਤੇ ਚਿਤ ਦੇ ਪਰਦੇ ਉਤੇ (ਜਦ ਉਹ ਬਣ ਰਹੀ ਸੀ) ਓਹਦੀਉੱਭਰਦੀ ਸੁਹਣਪ ਤੇ ਕਿਣਕਾ ਕਿਣਕਾ ਜੁੜਦੀ ਸੁਹਣਪ ਨੂੰ ਕੁਝ ਹੋਰ ਵੀ ਵਧ, ਸਵਾਦਲੀ ਚੀਜ਼ ਹੈ । ਅੱਜ ਅਸੀਂ ਕਵੀ ਚਿਤ ਦੇ ਅੰਦਰ ਹਨੇਰੇ ਵਿਚ ਝਾਤੀਆਂ ਮਾਰ ਕੇ ਦੇਖਣਾ ਚਾਹੁੰਦੇ ਹਾਂ ਕਿ ਓਥੇ ਅਨੇਕਾਂ ਲਟਕੀਆਂ ਤਸਵੀਰਾਂ ਜੇਹੜੀਆਂ ਫੱਬ ਫੱਬ ਕੇ ਆਉਂਦੀਆਂ ਹਨ, ਉਹ ਕਵੀ-fਚਤ ਆਪਣੇ ਅੰਦਰ ਕਿਸ ਤਰਾਂ ਬਣਾਂਦਾ ਹੈ ਤੇ ਇਸ ਖੋਜ ਲਈ ਸਾਡਾ ਚਾ ਅੱਜ ਓਸੇ ਤੀਬਰਤਾ ਵਿਚ ਹੈ, ਜਿਹੜਾ ਹਰ ਦਿਲ ਨੂੰ , ਘੁੰਡ ਚੁੱਕ ਕੇ ਨਵੀਂ ਵਹੁਟੀ ਦਾ ਸੱਜਰਾ ਪਿਆਰਾ ਮੂੰਹ ਦੇਖਣ ਲਈ ਆਉਂਦਾ ਹੈ।
ਕਵੀ ਚਿਤ-ਇਕ ਪਾਰਦਰਸ਼ੀ ਅਨੋਖਾ ਜਿਹਾ ਸ਼ੀਸ਼ਾ ਹੈ, ਸਕੰਦਰ ਦੇ ਜਾਮੇਂ-ਜਮ ਥੀਂ ਹੋਰ ਅਦਭੁਤ 'ਤੇ ਕਰਾਮਾਤ ਹੈ, ਜਿਸ ਵਿੱਚ ਇਕੋ ਵਕਤ ਦੋ ਤਿੰਨ ਕੰਮ ਹੁੰਦੇ ਹਨ । ਇਕ ਤਾਂ ਜੋ ਅਕਸ ਓਸ ਤੇ ਪੈਂਦੇ ਹਨ ਉਹ ਜੀੰਦੇ ਚਿਤ੍ਰ ਹੋ ਨਿੱਬੜਦੇ ਹਨ, ਉਸ ਵਿੱਚ ਭੌਂ ਵਰਗਾ ਕੋਈ ਖਾਸਾ ਹੈ,ਸੁਹਣੱਪ ਦੇ ਅਕਸ ਦੇ ਬੀਜ ਮਾਨੋ ਜਦ ਉਸ ਚਿੱਤ-ਸ਼ੀਸ਼ਾ ਰੂਪ ਭੌਂ ਤੇ ਪੈਂਦੇ ਹਨ, ਤਦ ਉਹ ਬਿਖ ਬੰਨ ਬੰਨ ਉਥੇ ਆਪਣੇ ਵਕਤ ਸਿਰ ਨਿਕਲਦੇ ਹਨ ਤੇ ਅਕਸ ਵੀ ਜਿਵੇਂ ਅਸੀਂ ਦੱਸ ਆਏ ਹਾਂ, ਬਾਹਰ ਦੀ ਖੁੱਲ੍ਹੀ