ਪੰਨਾ:ਖੁਲ੍ਹੇ ਲੇਖ.pdf/62

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੬ )

ਪ੍ਰਾਪਤ ਹੈ ਤੇ ਇਸ ਪ੍ਰਾਪਤੀ ਕਰਕੇ ਉਹ ਕਵੀ-ਚਿਤ ਹੈ। ਇਹ ਬੜੀ ਵਿਰਲੀ ਤੇ ਅਮੋਲਕ ਜੀਵਨ ਅਵਸਥਾ ਹੈ, ਜਿਹੜੀ ਕਿਸੀ ਕਿਸੀ ਨੂੰ ਪ੍ਰਾਪਤ ਹੁੰਦੀ ਹੈ ਤੇ ਇਸ ਕਰਕੇ ਕਵੀ ਵਿਰਲਾ ਵਿਰਲਾ ਕੋਈ ਕੋਈ ਕਦੀ ਕਦੀ ਹੁੰਦਾ ਹੈ।

ਹੁਣ ਇਨ੍ਹਾਂ ਅਕਸਾਂ ਤੇ ਬਾਵਲਿਆਂ ਦੇ ਦੋ ਵੱਖਰੇ ਵੱਖਰੇ ਅਸਰ ਹੁੰਦੇ ਹਨ । ਇਕ ਤਾਂ ਚਿਆਨਰੀਨ ਦੇ ਨਵੇਂ ਸੱਜਰੇ ਖ਼ਾਕੇ ਸੁਝ ਸੁਝ ਆਪ ਮੁਹਾਰੇ ਅੰਦਰ ਖਿਚੀਦੇ ਹਨ ਤੇ ਆਪ ਮੁਹਾਰੇ ਅੰਦਰ ਪਏ ਲਟਕਦੇ ਹਨ| ਇਹ ਘਾੜਾ ਖਿਆਲ ਫੁਰਨੇ ਦੇ ਖ਼ਾਕੇ ਹਨ, ਅਨੇਕਾਂ ( ਸੰਕਲਪ , ਚਿਤ ) ਅੰਦਰ ਲਟਕਦੇ ਹਨ, ਇਹ ਅਸਰ ਤਾਂ ਇਨ੍ਹਾਂ ਆਦੇਸ਼ਾਂ ਦੇ ਆਗਮਨ ਦਾ ਕਵੀ ਅਸਰ ਹੁੰਦਾ ਹੈ, ਇਕ ਟਿਕ ਆਵੇਸ਼ ਦੇ ਅਨੇਕ ਰੂਪ ਬਣ ਕੇ ਅੰਦਰ ਲਟਕ ਜਾਂਦੇ ਹਨ। ਮੁਕੰਮਲ ਕੋਈ ਨਹੀਂ ਹੁੰਦਾ, ਕੋਈ ਖ਼ਾਕਾਂ ਪੁਰਾ, ਕੋਈ ਅੱਧਾ, ਕੋਈ ਇਕ ਲਕੀਰ ਹੀ ਜਿਹੀ, ਕੋਈ ਇਕ ਰੰਗ ਜਿਹਾ ਕੰਬਦਾ ਅੰਦਰ ਆ ਪੈਂਦਾ ਹੈ ਤੇ ਇਕ ਨਵੀਂ ਪਰ , ਤਿਨ੍ਹਾਂ ਵਿੱਚ ਅਣਉਗੜੀ ਦੁਨੀਆਂ ਬਣਨ ਦਾ ਪ੍ਰਭਾਵ ਪੈ ਜਾਂਦਾ ਹੈ ਤੇ ਦੂਜਾ ਅਸਰ ਸਮੇਂ ਤੇ ਘੜੀ,ਪਲ ਦੇ ਰੰਗ ਤੇ ਮਸਤੀ ਤੇ ਬੇਹੋਸ਼ੀ ਅਨੁਸਾਰ ਇਕ ਬਿਜਲੀ ਵਾਂਗ ਕਰਤਾਰੀ ਅੱਗ ਕੁੰਦ ਪੈਂਦੀ ਹੈ। ਉਹ ਲਿਸ਼ਕਾਂ ਅੰਦਰ ਵੜ ਅੱਧੀ ਉਗੜਚਿੱਤ