ਪੰਨਾ:ਖੁਲ੍ਹੇ ਲੇਖ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੭ )

ਕਵੀ-ਚਿੱਤ ਦੀ ਚਿੱਤ ਦੁਨੀਆਂ ਨੂੰ ਲੋੜੀਦਾ ਰੰਗ, ਰੂਪ - ਅਥਵਾ ਰੰਗ ਰੂਪ ਦੇ ਅਣੂ ਤੇ ਪ੍ਰਮਾਣੂ ਦਿੰਦੀ ਹੈ। ਕਵੀ ਸਹਿਜ ਸੁਭਾ ਬਿਨਾਂ ਪਯੋਜਨ ਇਕ ਥਾਂ ਤੇ ਖੜਾ ਕਿਸੀ ਹੋਰ ਕੰਮ ਖੜਾ ਹੈ, ਕੁਛ ਸੌਦਾ ਲੈ ਰਿਹਾ ਹੈ ਤੇ ਉਥੇ ਅਚਾਨਚਕ ਇਕ ਬੜਾ ਰੁਪ ਵਤੀ ਕੋਈ ਕੰਨਯਾ ਕਿਸੇ ਹੋਰ ਕੰਮ ਆਈ ਹੈ। ਕਵੀ ਦੀ ਅੱਖ ਨੇ ਬੱਸ ਇਕ ਬਿਜਲੀ ਦੀ ਲਿਸ਼ਕ ਜਿਹੇ ਆਵੇਸ਼ੀ ਚਾਨਣੇ ਵਿੱਚ ਉਸ ਕੁੜੀ ਦੇ ਰੁਪ ਵਲ ਤੱਕਿਆ ਤੇ ਉਹਦੇ ਭਰਵੱਟੇ ਦੀ ਕਾਲਖ ਦਿਲ ਨੂੰ ਚੰਗੀ ਲੱਗੀ, ਯਾ ਕੰਨ ਦਾ ਝੁਮਕਾ ਹਿਲਦਾ ਦਿਲ ਨੂੰ ਛੋਹ ਗਿਆ, ਅੱਖ ਦੇ ਪਲਕਾਂ ਵਿੱਚ ਦੀ ਕੋਈ ਲਿਸ਼ਕ ਪਵਿਤਤਾ ਦਿਵਸੱਤਾ ਦੀ ਸੀ, ਇਕ ਇੰਨੇ ਬੜੇ ਅਸਗਾਹ ਰੂਪ ਵਿੱਚੋਂ ਸਾਡੇ ਕਵੀ ਨੂੰ ਪਤਾ ਨਹੀਂ ਕੀ ਚੰਗਾ ਲੱਗਿਆ? ਸਮਾ ਲੰਘ ਗਿਆ ਆਪ ਨੂੰ ਕੁਛ ਪਤਾ ਨਹੀਂ, ਨਜ਼ਾਰਾ ਕਵੀ ਜੀ ਨੂੰ ਭੁੱਲ ਗਿਆ, ਪਰ ਦਸ ਸਾਲ ਬਾਦ ਆਪ ਦੇ ਅੰਦਰੋ ਇਕ ਬਣਿਆ ਪੁਰਾ ਚਿੱਤ ਨਿਕਲਿਆ, ਜਿਸ ਵਿੱਚ ਉਹ ਉਸ ਦਿਨ ਦੇਖੀ ਚੰਗੇ ਲੱਗੇ ਅੰਗ ਯਾ ਰੰਗ ਯਾ ਰੂਪ ਦੀ ਝਲਕ, ਪਲਕ, ਮਟਕ, ਅਦਾ ਜੋ ਕੁਛ ਸੀ ਉਹੋ ਇੰਨਬਿੰਨ ਅਪਦੀ ਤਸਵੀਰ ਵਿੱਚ ਆਈ ਪਈ ਹੈ, ਆਪਨੇ ਨਹੀਂ ਕੁਛ ਕੀਤਾ| ਇਹ ਆਪ ਦੇ ਕਵੀ-ਚਿੱਤ ਦੀ ਸਹਿਜ ਸੁਭਾ ਰਸਿਕ ਕਿਰਤ ਹੈ । ਇਉਂ ਸਹਿਜ ਸਭਾ ਆਪ-ਮੁਹਾਰੀ ਕਵੀ-ਚਿੱਤ ਦੀਆਂ ਘਾੜਾਂ ਹੁੰਦੀਆਂ ਹਨ । ਨਿੱਕਾ ਨਿੱਕਾ