ਪੰਨਾ:ਖੁਲ੍ਹੇ ਲੇਖ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੮ )

ਜਗਤ ਵਿੱਚੋਂ ਕੋਈ ਕੋਈ ਰੂਪ ਰੰਗ ਚੰਗਾ ਲੱਗਣਾ, ਬੱਸ ਇਹ ਅਠਪਹਿਰੀ ਠਕ ਠਾਕ ਹੈ, ਜੇਹੜੀ ਬੁੱਤ ਘੜਦੀ ਹੈ। ਕਵਿਤਾ ਅਰਥਾਤ ਕਵੀ-ਚਿੰਤ ਦੀ ਰਸਿਕ ਕਿਰਤ,ਓਹ ਨਹੀਂ ਜੇਹੜੀ ਬਣ ਬਾਹਰ ਆਂਦੀ ਹੈ, ਜਿਸ ਵੇਲੇ ਬਣ ਕੇ ਚਿੱਤ ਅਥਵਾ ਬੁੱਤ ਬਾਹਰ ਆਯਾ, ਉਹ ਕਵਿਤਾ ਨਹੀਂ ਰਹਿੰਦੀ, ਉਹ ਤਾਂ ਜਗਤ ਵਿੱਚ ਹੋਰ ਲੱਖਾਂ ਜੁੱਸੇ ਵਾਲੀਆਂ ਸ਼ਰੀਰੀ ਸੁਹਣੱਪਾਂ ਵਾਂਗ ਇਕ ਸਬੂਲ ਸੁਹਣਪ ਹੈ, ਜੇਹੜੇ ਇੰਦੀਆਂ ਦਾ ਰਸ ਦੇ ਸਕਦੀ ਹੈ। ਕਵਿਤਾ ਸੁੱਧ ਅੰਦਰ ਦਾ ਕੋਈ ਜੀਵਨ ਰੰਗ ਹੈ, ਜਿਸ ਨੂੰ ਸਾਖੀ ਆਤਮਾ ਆਪਣੇ ਆਪ ਵਿੱਚ ਅਨੁਭਵ ਕਰਦਾ ਹੈ। ਹਾਂ, ਜਦ ਇੰਦਆਂ ਦਵਾਰਾ ਓਸ ਸੋਹਣੀ ਚੀਜ਼ ਨੂੰ, ਰਾਗ ਗੋਦ ਨੂੰ, ਚਿੱਤ ਨੂੰ, ਘਾੜ ਨੂੰ, ਗਾਣ ਵਾਲੀ ਕਿਸੀ ਸਨਅਤ ਨੂੰ ਜਦ ਮੜ ਅੰਦਰ ਰਸ ਰੂਪ ਕਰ ਲੈ ਜਾਈਏ ਉਹ ਕਵਿਤਾ ਹੋ ਜਾਂਦੀ ਹੈ। ਕਵਿਤਾ ਤਾਂ ਕੈਫੀਅਤ ਦਾ ਨਾਂ ਹੈ, ਇਕ ਖਾਸ ਉੱਚੇ ਦਰਜੇ ਬਿਨਟੋਟ ਕਿਸੀ ਕੈਫ ਤੇ ਸਰੂਰ ਦਾ ਨਾਂ ਹੈ, ਕਵਿਤਾ ਜੀਵਨ ਦੀ ਇਕ ਅੰਦਰਲੀ ਰਸ ਭਰੀ ਅਵਸਥਾ ਦਾ ਨਾਂ ਹੈ। ਸੋਹਣੀਆਂ ਚੀਜ਼ਾਂ, ਰਾਗਾਂ, ਰੰਗਾਂ, ਬੁੱਤਾਂ, ਚਿੱਤਾਂ ਨੂੰ ਤੱਕ ਕੇ ਜਦ ਅੱਖਾਂ ਆਪ ਮੁਹਾਰੀਆਂ “ਵਾਹ, ਵਾਹ’ ਕਰਦੀਆਂ ਮੀਟ ਜਾਂਦੀਆਂ ਹਨ ਤੇ ਸਵਾਦ ਜਿਸਮ ਤੇ *ਤੁਚਾ ਸਾਰੀ ਵਿੱਚ ਇਕ ਕਾਮ ਭਰੀ ਖਿੱਚ ਵਾਂਗ ਫੈਲ ਜਾਂਦਾ ਹੈ, ਘੁਲ ਜਾਂਦਾ ਹੈ ਤੇ ਦਿਲ ਸ਼ਹ ਦਰਿਯਾ

  • ਖਲੜੀ ।