( ੫੫ )
ਵਿੱਚ ਜਾ ਕੇ ਬਦਬੋ ਨਾਲ ਮਰਣ ਤਕ ਪਹੁੰਚਦਾ ਹੈ। ਮੰਨਿਆ,ਕਿ ਸ਼ੈਕਸਪੀਅਰ ਨੂੰ ਪੜ੍ਹ ਕੇ ਹੈਵਾਨੀ ਇਨਸਾਨ ਨਾਲ ਤੇ| ਦੁਨੀਆਂ ਦੀਆਂ ਅਕਲਾਂ ਸ਼ਕਲਾਂ, ਨਕਲਾਂ, ਚੰਗਿਆਈਆਂ,ਬੁਰਿਆਈਆਂ ਨਾਲ ਬੜੀ ਵਾਕਫੀਅਤ ਹੋ ਜਾਂਦੀ ਹੈ, ਪਰ ਅਸੀ ਤਾਂ ਦੁਨੀਆਂ ਦਾਰਾਂ ਦੀ ਹੈਵਾਨੀ-ਅਕਲ ਤੇ ਹੈਵਾਨੀ ਕਰਤੂਤਾਂ, ਖਿਆਲਾਂ, ਵਲਵਲਿਆਂ ਥੀਂ ਅੱਕੇ ਹੋਏ ਹੋਏ ਅਸੀ ਓਹ ਇਲਮ ਨਹੀਂ ਲੋਚਦੇ, ਜਿਹੜਾ ਸ਼ੈਕਸਪੀਅਰ ਆਦਿ ਸਾਨੂੰ ਮੱਲੋਮਲੀ ਵੀ ਸਾਡੇ ਅੰਦਰ ਵਾੜਦੇ ਹੋਣ। ਕਵੀ ਓਹ ਇਸ ਅੰਸ ਵਿਚ ਕਹੇ ਜਾ ਸਕਦੇ ਹਨ, ਕਿ ਜਿਸ ਤਰਾਂ ਕਵੀ ਦਾ ਚਿੱਤ ਰੱਬੀ ਵਲਵਲਿਆਂ ਤੇ ਝਾਵੇਲਿਆਂ ਨੂੰ ਆਪਣੇ ਅੰਦਰ ਸਿੰਜਰ ਸਿੰਜਰ ਨਵੀਂ ਤਰਾਂ ਮੁੜ ਉਨਾਂ ਬੀਆਂ ਦਾ ਉਪਜਾਉ ਹੁੰਦਾ ਹੈ, ਇਉਂ ਹੀ ਸ਼ੈਕਸਪੀਅਰ ਤੇ ਕਾਲੀਦਾਸ ਆਦਿ ਦਾ ਚਿੱਤ ਹੈਵਾਨ ਆਦਮੀ ਤੇ ਹੈਵਾਨ ਕੁਦਰਤ ਦੇ ਸਾਏ ਆਪਣੇ ਅੰਦਰ ਲੈਕੇ ਵੇਹਲਆਂ ਘਾੜਾਂ ਕਰ ਬਾਹਰ ਲੈ ਆਂਦੇ ਹਨ।ਇਹ ਕਵੀ ਦੁਨੀਆਂ ਦੀ ਇਕ ਨਈ ਅਰ ਆਪਣੇ ਚਿੱਤ ਉਪਜੀ ਦੁਨੀਆਂ ਦੀ ਤਸਵੀਰਾਂ ਖਿੱਚ ਖਿੱਚ ਸਾਮਣੇ ਰੱਖਦੇ ਹਨ, ਪਰ ਜਿਸ ਕਵੀ-ਚਿਤ ਦਾ ਅਸੀ ਜ਼ਿਕਰ ਕਰਦੇ ਹਾਂ, ਓਸ| ਲਈ ਜਿਵੇਂ ਹੈਵਾਨ ਆਦਮਦੇ ਰੂਪ ਰੰਗ ਤੇ ਹੈਵਾਨ ਕੁਦਰਤ ਦੇ ਰੂਪ ਰੰਗ ਇਕ ਉਪਜਾਉ ਰਸ ਕਿਰਤ ਦੀ ਸਾਮੱਗਰੀ ਹਨ, ਤਿਵੇਂ ਹੀ ਇਨ੍ਹਾਂ ਕਵੀਆਂ ਦੇ ਚਲਿੱਤ ਭੀ ਰੂਪ ਰੰਗ ਆਦਿ ਲਾਏ ਮਾਯਾਵੀ ਸਾਮੱਗਰੀ ਹਨ। ਇਸ ਸਾਮੱਗਰੀ ਵਿੱਚੋਂ