(੫੭)
ਨੀਲੇ ਤਣੇ ਖੜੇ ਅਕਾਸ਼ ਨੂੰ ਘੜੀ ਦੀ ਘੜੀ ਜਿੰਨਾਂ ਭਰਨ ਯਾ ਆਸਕਤ ਕਰਦੀਆਂ ਦਿੱਸਣ, ਪਰ ਅਕਾਸ਼ ਇਸ ਤਰਾਂ ਦੇ ਸਦਮੇ ਝੱਲਦਾ, ਹੋਰ ਹੋਰ ਨਵੀਂ ਨਵੀਂ ਆਪਣੀ ਆਤਮ ਸੁਹਜ ਵਿੱਚ ਮੁੜ ਮੁੜ ਨਿਖਰਦਾ ਹੈ, ਇਉਂ ਇਹ ਸਭ ਬੱਦਲ, ਸ਼ਕਲਾਂ, ਬੱਦਲ ਰੰਗ, ਬੱਦਲਾਂ ਤੇ ਬਿਜਲੀਆਂ ਦੀ ਘਨਘੋਰ, ਮੀਹਾਂ ਦੇ ਸ਼ੋਰ ਵੰਨ ਵੰਨ ਸਵੇਰ ਸ਼ਾਮ ਦੀਆਂ ਪਲ ਛਿਣ ਹੁੰਦੀਆਂ ਸੁਹਣੱਪਣਾਂ ਆਕਾਸ਼ ਦੇ ਗਹਿਣੇ ਬਣ ਜਾਂਦੇ ਹਨ। ਸਿੰਗਾਰ, ਵੈਰਾਗ੍ਯ, ਬੀਰ ਤੇ ਕਰੁਣਾ ਰਸ ਆਦਿ ਸਾਡੇ ਕਵੀ ਦੇ ਅਲੰਕਾਰਿਕ ਰੰਗ ਹਨ॥
ਕਵੀ-ਦਿਲ ਤੇ ਚਿੱਤ ਸਦਾ ਕੱਜਿਆ ਹੈ, ਓਹਦੇ ਇਰਦ ਗਿਰਦ ਸਦਾ ਓਸ ਤਰਾਂ ਦਾ ਪ੍ਰਲੈਈ ਹਨੇਰੇ ਧੁੰਧੂ-ਕਾਰਾਂ ਜਿਹਾ ਦਾ ਪਰਦਾ ਹੁੰਦਾ ਹੈ, ਜਿਹਦਾ ਰੂਪ ਅਸੀ ਚਿੰਨ੍ਹ ਮਾਤ੍ਰ ਦੱਸ ਆਏ ਹਾਂ। ਜਦ ਕੁਦਰਤ ਆਪਣੀ ਬਰਫਨੀ ਕਿਸੀ ਚਟੀ ਨੂੰ ਨਵੀਂ ਵਿਆਹੀ ਵਹੁਟੀ ਵਾਂਗ ਸਜਾ ਕੇ ਘੜੀ ਦੀ ਘੜੀ ਛਾਏ ਬੱਦਲਾਂ ਦੇ ਪਰਦੇ ਨੂੰ ਅੱਧਾ ਖੱਬੇ ਅਧਾ ਸੱਜੇ ਕਰ ਦਰਸਾਂਦਾ ਹੈ ਤੇ ਨਾਲੇ ਸੂਰਜ ਦੀ ਟਿਕਾ ਉਸ ਰਸਿਕ ਕਿਰਤ ਤੇ ਨੂਰ ਦੇ ਫੁੱਲ ਵਰਸਾਂਦੀ ਨਜ਼ਰ ਆਉਂਦੀ ਹੈ, ਇਉਂ ਹੀ ਕਵੀ-ਚਿੱਤ, ਕਵੀ-ਦਿਲ, ਕਵੀ-ਰਸ ਦੀ ਕਿਰਤ ਦਾ ਝਾਕਾ ਸਾਨੂੰ ਕਦੀ ਕਦੀ ਕਿਸੀ ਸ੍ਵਾਂਤੀ ਨਛੱਤ੍ਰ ਦੀ ਘੜੀ, ਬਸ ਇਕ ਪਲ ਛਿਣ ਲਈ ਨਸੀਬ ਹੁੰਦਾ ਹੈ॥
ਕਵੀ-ਚਿੱਤ ਇਕ ਚਿੱਤ੍ਰ ਖਿੱਚਣ ਵਾਲੀ ਬੁੱਤ-ਸ਼ਾਲਾ ਹੈ,