ਪੰਨਾ:ਖੁਲ੍ਹੇ ਲੇਖ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ( ੬੧ )

ਰਿਹਾ ਹੈ, ਕਿ ਕਰਮ ਖੇਤ ਵਿੱਚ ਖੜਾ ਹੈ । ਅਸਲੀ ਉਹ , ਰਸਿਕ ਕਿਰਤ ਦੇ ਗੁਪਤ ਮੰਦਰ ਵਿੱਚ ਚੁੱਪ ਆਪਮੁਹਾਰਾ

ਇਕ ਕਰਤਾਰ ਹੈ, ਤੇ ਸਦਾ ਅਦਿਸ਼ਟ ਹੈ ॥ | ਇਹੋ ਕਵੀ ਪੈਗੰਬਰ ਹੋ ਜਾਂਦਾ ਹੈ, ਜਦ ਉੱਪਰ ਦੇ ਰਾਗ ਝਾਵਲੇ ਜ਼ਰਾ ਕਿਸੀ ਅਨਮੀ ਬਾਹਲਤਾ ਵਿੱਚ ਪੈਣ ਲੱਗ ਜਾਂਦੇ ਹਨ । ਇਹ ਕਵੀ ਫਕੀਰ ਹੋ ਜਾਂਦਾ ਹੈ, ਜਦ ਅੰਦਰ ਦੀ ਖਿੱਚ ਟੁੱਟ ਕੇ ਪੈਂਦੀ ਹੈ ਤੇ ਬਿਜਲੀ ਵਾਂਗ ਮਿਕਨਾਤੀਸੀ ਨੇਮ ਨਾਲ ਇਹ ਗੁਰੂ ਚਰਣਾਂ ਨੂੰ ਸਦਾ ਲਈ ਚਮੋੜ ਦਿੰਦੀ ਹੈ । ਇਹ ਕਵੀ ਚਿੱਤਕਾਰ, ਇਹੋ ਕਵੀ ਬੁੱਤਘੜਨਹਾਰ ਰਸਕ ਕਰਤਾਰੀ ਹੋ ਜਾਂਦਾ ਹੈ । ਕਵੀ-ਦਿਲ ( ਭਰੀ ਦੁਨੀਆਂ ਵਿਚ ਅਕੱਲਾ ਹੁੰਦਾ ਹੈ ਤੇ ਰੂਹ ਦੀ ਅਕਲ ਵਿੱਚ ਉਹਦੀ ਆਪਣੇ ਸਤਿਸੰਗ ਦੀ ਭਰੀ ਦਿਵਯ ਦੁਨੀਆਂ ਹੁੰਦੀ ਹੈ, ਕਵਿਤਾ ਚਾਹੇ ਲਿਖੇ ਚਾਹੇ ਨਾ ਲਿਖੇ, ਕਵੀ ਸਦਾ ਰਸਦਾ ਕਰਤਾਰ ਹੁੰਦਾ ਹੈ।ਓਹਦੀਆਂ ਨਜਰਾਂ, ਓਹਦੀ ਟੋਰ, ਓਹਦੇ ਬੋਲ, ਸਹਿਜ ਸਭਾ ਗੱਲਾਂ ਸਭ ਕਵਿਤਾ ਹਨ | ਕੁਛਪਤਾ ਨਹੀਂ ਕਿਹੜੀ ਗੱਲ, ਕਿਹੜਾ ਕਰਮ, ਕਿਹੜਾ ਚੋਹਲ ' ਤੇ ਕਿਹੜੀ ਲਗਨ ਕਵੀ ਨੂੰ ਉਕਸਾਵੇ ਗੀ ਤੇ ਓਸ ਉਕ ਸਾਵਟ ਦਾ ਪਰੀਣਾਮ ਪਤਾ ਨਹੀਂ ਕਦ ਘੜੀ ਬਾਦ ਕਿ ੨੦ ਵਰਿਆਂ ਬਾਦ ਕੁਛ ਚੀਜ਼ ਪ੍ਰਗਟ ਹੋ ਬਾਹਰ ਆਵੇਗੀ? ਕਵੀ * ਸਦਾ ਅਰੂਪ ਰੱਬ ਨੂੰ ਰੂਪ-ਮਾਨ ਕਰਦਾ ਹੈ ਤੇ ਰੂਪ-ਮਾਨ ਨੂੰ ਅਰੂਪ ਕਰਦਾ ਹੈ।