ਪੰਨਾ:ਖੁਲ੍ਹੇ ਲੇਖ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੧ )

ਸੁਰਤ ਨੂੰ ਅੰਦਰੋਂ ਹੀ ਕੜਾਕਾ ਵੱਜਿਆ, ਕੁਛ ਹੋਯਾ | ਹਾਲਤ ਓਹੋ ਹੀ ਹੋ ਗਈ ਜਿਹੜੀ ਪਿਆਰੇ ਦੀ ਹਜ਼ੂਰੀ ਵਿੱਚ ' ਹੁੰਦੀ ਸੀ, ਜਿਹੜੇ ਪ੍ਰਤੱਖ ਮਿਲਿਆਂ ਦੇ ਰਸ ਸਨ । ਓਹ ਪਭਾਵ, ਓਹੋ ਦਿਵਯ ਠੰਢ, ਉਹ ਰੂਹਾਨੀ ਚਾਨਣ, ਸਰੀਰ ਤਾਂ ਕਦੀ ਨਹੀਂ ਅੱਗੇ ਵੀ ਮਿਲੇ ਸਨ, ਸੋ ਅਜ ਵੀ ਸ਼ਰੀਰ ਤਾਂ ਓਥੇ ਦਾ ਓਥੇ ਹੀ ਪਿਆ ਰਿਹਾ, ਇਹ ਕੌਣ ਆ ਗਿਆ ਕਿ ਸੁਰਤ ਨੇ ਕੜਾਕਾ ਖਾਧਾ। ਓਹੋ ਰ ਸ ਹੋ ਗਿਆ, ਬਸ ਯਾਦ ਵਿੱਚ ਕੁਛ ਗੁੰਮਿਆ ਨਹੀਂ, ਪਿਆਰਾ ਯਾਦ ਵਿੱਚ ਨਾਮ ਹੋ ਗਿਆ ਤੇ ਨਾਮ ਕਿਹੜਾ, ਉਹ ਜਿਹੜਾ ਰੱਬ ਰੂਪ ਆਦਮੀ ਬਣ ਆਇਆ, ਜਿਹੜਾ ਇਕ ਵੇਰੀ ਮਿਲਿਆ ਤੇ ਫਿਰ ਕਦੀ ਨਾ ਵਿਛੜਿਆ । ਜਿਸ ਕਦੀ ਨਾ ਛੱਡਿਆ ਮੇਰੋ ਰੂਹ ਦਾ ਰੂਹ, ਸਾਸ ਦਾ ਸਾਸ, ਮੇਰੀ ਜਿੰਦ ਦੀ ਜਿੰਦ, ਮੇਰੇ ਕੜ ਦਾ ਸੱਚ, ਮੇਰੇ ਸੱਚ ਦਾ ਸੱਚ, ਅਕਪਟਤਾ, ਸਿਦਕ, ਧਿਆਨ, ਸਿਮਰਣ ਤੇ ਨਾਮ ਇਹ ਹਨ ਸਭ ਥੀ ਉੱਚੇ ਤੇ ਤੀਬਰ ਪਿਆਰ ਦੇ ਵਿਕਾਸ਼ ਤੇ ਪ੍ਰਕਾਸ਼, ਜਿਹਨੂੰ ਮਜ਼ਬ ਕਹਿਣਾ ਲੋੜੀਏ .

ਮਜ਼ਬ ਪਿਆਰ ਵਾਂਗ, ਭਾਵ ਵਾਂਗ, ਸ਼ਰੀਰਕ ਦੁਖ, ਸੁਖ, ਸੁਭਾ ਵਾਂਗ, ਜੀਵਨ-ਹਿਲ ਵਾਂਗ, ਜੀਵਨ ਭੁੱਖ ਵਾਂਗ ਸਭ ਨਾਲ ਕਿਸੇ ਨਾ ਕਿਸੇ ਰੂਪ ਅੰਤਰ, ਅੰਸ਼ ਮਾਤ, ਇਕ ਕਸਰ ਇਸ਼ਾਰਿਆਂ ਵਾਂਗ ਸਭ ਪਾਸ ਹੁੰਦਾ ਹੈ ਤੇ ਓਸੇ ਦੇ ਆਸਰੇ ਜੀਵਨ ਲੰਘਦਾ ਹੈ, ਬਿਨਾ ਸਿਮਰਣ, ਨਾਮ,